ਸਿੰਗਾਪੁਰ ''ਚ ਭਾਰਤੀ ਰੈਸਟੋਰੈਂਟ ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ''ਤੇ ਪਿਆ ਲੱਖਾਂ ਰੁਪਏ ਦਾ ਜੁਰਮਾਨਾ

05/05/2021 8:59:02 PM

ਸਿੰਗਾਪੁਰ-ਸਿੰਗਾਪੁਰ 'ਚ ਦੱਖਣੀ ਭਾਰਤੀ ਭੋਜਣ ਵਾਲੇ ਇਕ ਮਸ਼ਹੂਰ ਰੈਸਟੋਰੈਂਟ 'ਤੇ ਕੋਵਿਡ-19 ਦੀ ਰੋਕਥਾਮ ਲਈ ਲਾਗੂ ਨਿਯਮਾਂ ਨੂੰ ਤੋੜਨ ਲਈ ਬੁੱਧਵਾਰ ਨੂੰ 10,000 ਡਾਲਰ ਦਾ ਜੁਰਮਾਨਾ ਲਾਇਆ ਗਿਆ। ਮੀਡੀਆ ਦੀਆਂ ਖਬਰਾਂ ਮੁਤਾਬਕ ਰੈਸਟੋਰੈਂਟ ਨੇ ਇਕ ਜਨਮਦਿਨ ਦੀ ਪਾਰਟੀ ਦਾ ਆਯੋਜਨ ਕੀਤਾ ਸੀ ਜਿਸ 'ਚ 40 ਲੋਕਾਂ ਨੇ ਸ਼ਿਰਕਤ ਕੀਤੀ ਸੀ। ਸਿੰਗਾਪੁਰ 'ਚ 1974 ਤੋਂ ਸੰਚਾਲਿਤ ਹੋ ਰਹੀ 'ਬਨਾਨਾ ਲੀਫ ਅਪੋਲੋ' ਰੈਸਟੋਰੈਂਟਾਂ ਚੇਨ ਨੂੰ ਕੋਵਿਡ-19 ਨਿਯਮਾਂ ਦੀ ਉਲੰਘਣਾ 'ਚ ਦੋਸ਼ੀ ਪਾਇਆ ਗਿਆ।

ਇਹ ਵੀ ਪੜ੍ਹੋ-2 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੀ ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਮੰਗ ਸਕਦੀ ਹੈ ਫਾਈਜ਼ਰ

ਜ਼ਿਲ੍ਹਾ ਜੱਜ ਐਨ ਚੇਂਗ ਥਿਆਮ ਨੇ ਸਜ਼ਾ ਸੁਣਾਉਂਦੇ ਸਮੇਂ ਇਸ ਤਰ੍ਹਾਂ ਦੇ ਤਿੰਨ ਦੋਸ਼ਾਂ 'ਤੇ ਵਿਚਾਰ ਕੀਤਾ। ਚੈਨਲ ਨਿਊਜ਼ ਏਸ਼ੀਆ ਦੀ ਖਬਰ ਮੁਤਾਬਕ ਇਹ ਦੋਸ਼ ਪਿਛਲੇ ਸਾਲ 12 ਸਤੰਬਰ ਨੂੰ ਰੈਸਟੋਰੈਂਟ 'ਚ 40 ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਦੇਣ ਅਤੇ ਉਨ੍ਹਾਂ 'ਚੋਂ ਕੁਝ ਨੂੰ ਭਾਸ਼ਣ ਦੇਣ ਦੀ ਇਜਾਜ਼ਤ ਦੇਣ ਨਾਲ ਸੰਬੰਧਿਤ ਹੈ। ਡਿਪਟੀ ਸਰਕਾਰੀ ਵਕੀਲ ਸਟੇਫਨੀ ਕੋਹ ਨੇ ਕਿਹਾ ਕਿ ਇਹ ਗੰਭੀਰ ਉਲੰਘਣਾ ਹੈ ਜੋ ਚਾਰ ਘੰਟੇ ਤੱਕ ਚੱਲੀ ਅਤੇ ਇਸ 'ਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਸਨ।

ਇਹ ਵੀ ਪੜ੍ਹੋ-ਫਿਰੋਜ਼ਪੁਰ : ਸਿਵਲ ਹਸਪਤਾਲ ’ਚ ਕੋਰੋਨਾ ਨਾਲ ਨਜਿੱਠਣ ਲਈ ਨਹੀਂ ਪੂਰੇ ਪ੍ਰਬੰਧ, ਲੋਕ ਕਰ ਰਹੇ ਮੁਸ਼ਕਲਾਂ ਦਾ ਸਾਹਮਣਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar