ਅੱਗ ਲੱਗਣ ਕਾਰਨ 2 ਬੱਚਿਆਂ ਦੀ ਹੋਈ ਮੌਤ ਕਾਰਨ ਭਾਰਤੀ ਵਿਅਕਤੀ ਨੂੰ ਹੋਈ ਜੇਲ ਦੀ ਸਜ਼ਾ

07/19/2018 9:37:29 PM

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਭਾਰਤੀ ਮੂਲ ਦੇ ਇਕ ਮਕਾਨ ਮਾਲਕ ਨੂੰ ਆਪਣੀ ਜਾਇਦਾਦ ਵਿਚ ਉਚਿਤ ਅੱਗ ਸੁਰੱਖਿਆ ਮਿਆਰੀ ਯਕੀਨੀ ਨਾ ਕਰਨ ਕਾਰਨ ਦੋ ਬੱਚਿਆਂ ਦੀ ਮੌਤ ਦੇ ਮਾਮਲੇ ਵਿਚ 12 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਦੇਸ਼ ਵਿਚ ਅਕਤੂਬਰ 2015 ਵਿਚ ਨਵਾਂ ਸਮੋਕ ਅਲਾਰਮ ਰੈਗੂਲੇਸ਼ਨ ਬਣਨ ਤੋਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦੀ ਸਜ਼ਾ ਸੁਣਾਈ ਗਈ ਹੈ। ਵੇਸਟ ਯਾਰਕਸ਼ਾਇਰ ਦੇ ਹਡਰਸਫੀਲਡ ਖੇਤਰ ਵਿਚ ਆਪਣੀ ਜਾਇਦਾਦ ਨੂੰ ਕਿਰਾਏ 'ਤੇ ਦੇਣ ਵਾਲੇ ਕਮਲ ਬੈਂਸ ਆਪਣੇ ਕਿਰਾਏਦਾਰਾਂ ਦੇ ਘਰਾਂ ਵਿਚ ਸਮੋਕ ਅਲਾਰਮ ਲਗਾਉਣ ਵਿਚ ਸਫਲ ਰਹੇ ਸਨ। ਬੈਂਸ ਨੂੰ ਲੀਡਸ ਕ੍ਰਾਊਨ ਕੋਰਟ ਵਿਚ ਕਲ ਸਜ਼ਾ ਸੁਣਾਈ ਗਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬ੍ਰਿਟੇਨ ਵਿਚ ਸਮੋਕ ਐਂਡ ਕਾਰਬਨ ਮੋਨੋਆਕਸਾਈਡ ਅਲਾਰਮ ਦੇ ਨਵੇਂ ਨਿਯਮ ਅਕਤੂਬਰ 2015 ਵਿਚ ਬਣਨ ਤੋਂ ਬਾਅਦ ਇਹ ਪਹਿਲਾ ਮੁਕੱਦਮਾ ਹੈ।