''ਭਾਰਤੀ ਮਾਪੇ ਬੱਚਿਆਂ ਨੂੰ ਸਕੂਲ ਦੇ ਕੰਮਾਂ ''ਚ ਮਦਦ ਕਰਨ ''ਚ ਦਿਖਾਉਂਦੇ ਹਨ ਵਧ ਦਿਲਚਸਪੀ''

03/11/2018 1:32:13 PM

ਲੰਡਨ (ਭਾਸ਼ਾ)— ਭਾਰਤੀ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਨਾਲ ਜੁੜੇ ਕੰਮਾਂ 'ਚ ਮਦਦ ਦੇਣ ਦੇ ਮਾਮਲੇ ਵਿਚ ਦੁਨੀਆ ਦੇ ਸਭ ਤੋਂ ਚੰਗੇ ਮਾਤਾ-ਪਿਤਾ 'ਚੋਂ ਇਕ ਹਨ। ਇੰਨਾ ਹੀ ਨਹੀਂ ਉਹ ਆਪਣੇ ਦੇਸ਼ ਵਿਚ ਸਿੱਖਿਆ ਦੇ ਮਿਆਰ ਤੋਂ ਸੰਤੁਸ਼ਟ ਹੋਣ ਦੇ ਮਾਮਲੇ 'ਚ ਵੀ ਸਭ ਤੋਂ ਵਧ ਆਸ਼ਾਵਾਦੀ ਲੋਕ ਹਨ। 

ਬ੍ਰਿਟੇਨ ਦੀ ਵਰਕੇ ਫਾਊਂਡੇਸ਼ਨ ਵਲੋਂ ਕਰਵਾਏ ਗਏ 'ਗਲੋਬਲ ਪੇਰੇਂਟਸ ਸਰਵੇ' ਵਿਚ ਦੁਨੀਆ ਦੇ 29 ਦੇਸ਼ਾਂ ਦੇ 27,000 ਮਾਤਾ-ਪਿਤਾ ਨੇ ਹਿੱਸਾ ਲਿਆ। ਇਸ ਸਰਵੇ 'ਚ ਮਾਤਾ-ਪਿਤਾ ਦੇ ਰਵੱਈਏ ਅਤੇ ਤਰਜ਼ੀਹਾਂ ਦੀ ਤੁਲਨਾ ਕੀਤੀ ਗਈ ਸੀ। ਭਾਰਤ ਦੇ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਮਾਮਲੇ ਵਿਚ ਮਦਦ ਕਰਨ 'ਚ 95 ਫੀਸਦੀ ਅੱਗੇ ਹਨ ਅਤੇ ਉਹ ਬੱਚਿਆਂ ਨੂੰ ਸਕੂਲ ਵਿਚ ਦਿੱਤੇ ਗਏ ਕੰਮਾਂ ਨੂੰ ਪੂਰਾ ਕਰਵਾਉਣ 'ਚ ਵੀ ਜ਼ਿਆਦਾ ਸਮਾਂ ਬਿਤਾਉਂਦੇ ਹਨ। ਇਸ ਮਾਮਲੇ ਵਿਚ 62 ਫੀਸਦੀ ਮਾਪੇ ਆਪਣੇ ਬੱਚਿਆਂ ਨਾਲ ਇਕ ਹਫਤੇ 'ਚ 7 ਜਾਂ ਇਸ ਤੋਂ ਵਧ ਘੰਟੇ ਬਿਤਾਉਂਦੇ ਹਨ।