ਬ੍ਰਿਟੇਨ 'ਚ 'ਡਰਾਈਵਿੰਗ ਟੈਸਟ' ਨਾਲ ਜੁੜੀ ਧੋਖਾਧੜੀ 'ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ੍ਹ

07/09/2022 12:13:00 AM

ਲੰਡਨ-ਭਾਰਤੀ ਮੂਲ ਦੀ 29 ਸਾਲਾ ਇਕ ਮਹਿਲਾ ਨੂੰ ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ 'ਚ 'ਡਰਾਈਵਿੰਗ ਟੈਸਟ' ਨਾਲ ਜੁੜੀ ਧੋਖਾਧੜੀ ਦੇ ਦੋਸ਼ 'ਚ 8 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮਹਿਲਾ ਨੇ ਇਸ ਜਾਂਚ ਲਈ 150 ਉਮੀਦਵਾਰਾਂ ਦੀ ਥਾਂ ਖੁਦ ਨੂੰ ਪੇਸ਼ ਕੀਤਾ ਸੀ। ਸਵਾਨਸੀ ਕ੍ਰਾਊਨ ਅਦਾਲਤ 'ਚ ਉਸ ਨੂੰ ਵੀਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਸਜ਼ਾ ਸੁਣਾਈ ਗਈ। ਦੋਸ਼ੀ ਇੰਦਰਜੀਤ ਕੌਰ ਨੇ ਸਾਲ 2018 ਅਤੇ 2020 ਦਰਮਿਆਨ ਉਮੀਦਵਾਰਾਂ ਵੱਲੋਂ ਲਗਭਗ 150 ਲਿਖਤੀ ਅਤੇ ਪ੍ਰਯੋਗਿਕ ਜਾਂਚ 'ਚ ਸ਼ਾਮਲ ਹੋਣ ਦੀ ਗੱਲ ਸਵੀਕਾਰ ਕੀਤੀ।

ਇਹ ਵੀ ਪੜ੍ਹੋ :T20 ਵਿਸ਼ਵ ਕੱਪ ਤੋਂ ਪਹਿਲਾਂ ਇਨ੍ਹਾਂ ਦੇਸ਼ਾਂ ਦਾ ਦੌਰਾ ਕਰੇਗੀ ਭਾਰਤੀ ਟੀਮ

ਉਸ ਨੇ ਸਵਾਨਸੀ, ਕਾਰਮਾਥਨ, ਬਰਮਿੰਘਮ ਅਤੇ ਲੰਡਨ ਨੇੜੇ ਸਮੇਤ ਪੂਰੇ ਇੰਗਲੈਂਡ ਅਤੇ ਵੈਲਸ 'ਚ ਇਹ ਅਪਰਾਧ ਕੀਤੇ। ਸਾਊਥ ਵੈਲਸ ਪੁਲਸ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਸਟੀਵਨ ਮੈਲੋਨੀ ਨੇ ਕਿਹਾ ਕਿ ਕੌਰ ਨੇ ਜੋ ਅਪਰਾਧ ਕੀਤੇ ਹਨ, ਉਹ ਡਰਾਈਵਿੰਗ ਟੈਸਟ ਪ੍ਰਕਿਰਿਆ 'ਚ ਵਿਘਨ ਪਾਉਂਦੇ ਹਨ ਅਤੇ ਖਤਰਨਾਕ ਮੋਟਰ ਚਾਲਕਾਂ ਨੂੰ ਜਾਇਜ਼ ਲਾਈਸੈਂਸ ਦੇਣ ਦੀ ਇਜਾਜ਼ਤ ਦੇ ਕੇ ਨਿਰਦੋਸ਼ ਰਾਹਗੀਰਾਂ ਨੂੰ ਜੋਖਮ 'ਚ ਪਾਉਂਦੇ ਹਨ। ਦੱਸਿਆ ਜਾਂਦਾ ਹੈ ਕਿ ਕੌਰ ਨੇ ਹਰੇਕ ਉਸ ਉਮੀਦਵਾਰ ਤੋਂ ਲਗਭਗ 800 ਪਾਊਂਡ ਲਏ ਸਨ ਜਿਨ੍ਹਾਂ ਦੇ ਬਦਲੇ ਉਹ ਜਾਂਚ 'ਚ ਸ਼ਾਮਲ ਹੋਏ ਸਨ। ਮਾਮਲੇ ਦੀ ਜਾਂਚ 'ਚ ਪਤਾ ਚੱਲਿਆ ਕਿ ਕੌਰ ਉਨ੍ਹਾਂ ਬਿਨੈਕਾਰਾਂ ਵੱਲੋਂ ਜਾਂਚ 'ਚ ਸ਼ਾਮਲ ਹੁੰਦੀ ਸੀ, ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ 'ਚ ਮੁਸ਼ਕਲ ਸੀ।

ਇਹ ਵੀ ਪੜ੍ਹੋ :ਦਬਾਅ ਵਿਚਾਲੇ ਗਰਭਪਾਤ ਸਬੰਧੀ ਹੁਕਮਾਂ 'ਤੇ ਦਸਤਖਤ ਕਰਨਗੇ ਬਾਈਡੇਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar