ਮਾਣ ਦੀ ਗੱਲ, ਭਾਰਤੀ ਮੂਲ ਦੇ ਵਿਦਿਆਰਥੀ ਨੂੰ ਖੋਜ ਲਈ ਮਿਲੀ 'ਫੈਲੋਸ਼ਿਪ'

01/14/2023 2:19:08 PM

ਨਿਊਯਾਰਕ (ਭਾਸ਼ਾ) ਭਾਰਤੀ ਮੂਲ ਦੇ ਇਕ ਅਮਰੀਕੀ ਪੀਐਚਡੀ ਵਿਦਿਆਰਥੀ ਨੂੰ ਇਕ ਵਿਕਲਪਿਕ ਜਲ ਸਪਲਾਈ ਦੇ ਉੱਨਤ ਸੁਧਾਰ ਵਿਚ ਅਤਿ ਆਧੁਨਿਕ ਅਤੇ ਨਵੀਨਤਕਾਰੀ ਖੋਜ ਲਈ 'ਅਮਰੀਕਨ ਮੇਮਬ੍ਰੇਨ ਟੈਕਨਾਲੋਜੀ ਐਸੋਸੀਏਸ਼ਨ' (AMTA) ਅਤੇ 'ਯੂਐਸ ਬਿਊਰੋ ਆਫ਼ ਰੀਕਲੇਮੇਸ਼ਨ' ਤੋਂ ਇਕ ਫੈਲੋਸ਼ਿਪ ਮਿਲੀ ਹੈ। ਏਐਮਟੀਏ ਨੇ ਇਕ ਬਿਆਨ ਵਿਚ ਕਿਹਾ ਕਿ ਕੈਮੀਕਲ ਇੰਜਨੀਅਰਿੰਗ ਵਿੱਚ ਪੀਐਚਡੀ ਵਿਦਿਆਰਥੀ ਅਤੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਖੋਜ ਸਹਾਇਕ ਹਰਸ਼ ਪਟੇਲ 11,750 ਡਾਲਰ ਦੀ ਫੈਲੋਸ਼ਿਪ ਪ੍ਰਾਪਤ ਕਰਨ ਵਾਲੇ ਚਾਰ ਵਿਅਕਤੀਆਂ ਵਿੱਚੋਂ ਇੱਕ ਹੈ।  

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ-ਜਾਪਾਨ ਦਾ ਸਾਂਝਾ ਬਿਆਨ: ਭਾਰਤ ਅਤੇ ਆਸਟ੍ਰੇਲੀਆ ਨਾਲ ਕਵਾਡ ਨੂੰ ਕਰਾਂਗੇ ਮਜ਼ਬੂਤ

ਇਸ ਵਿੱਚ ਕਿਹਾ ਗਿਆ ਕਿ ਮੇਮਬ੍ਰੇਨ ਤਕਨਾਲੋਜੀ ਵਿੱਚ ਨਵੀਨਤਾ ਗੰਦੇ ਪਾਣੀ ਅਤੇ ਸਮੁੰਦਰੀ ਪਾਣੀ ਦੇ ਉੱਨਤ ਸੁਧਾਰ ਦੇ ਵਾਤਾਵਰਣ ਪ੍ਰਭਾਵ, ਲਾਗਤ ਅਤੇ ਊਰਜਾ ਨੂੰ ਘਟਾਉਣ ਵਿੱਚ ਮਦਦ ਕਰੇਗੀ, ਜਿਸ ਨਾਲ ਖੁਸ਼ਕ ਇਲਾਕਿਆਂ ਵਿੱਚ ਇੱਕ ਸਾਫ਼, ਸੁਰੱਖਿਅਤ ਅਤੇ ਕਿਫਾਇਤੀ ਪਾਣੀ ਦੀ ਸਪਲਾਈ ਪ੍ਰਦਾਨ ਕਰੇਗੀ। ਪਟੇਲ ਨੇ ਕਿਹਾ ਕਿ “ਮੈਂ ਇਹ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਇਸ ਖੇਤਰ ਵਿੱਚ ਸਫਲ ਕੰਮ ਦਾ ਪਾਣੀ ਦੀ ਕਮੀ ਵਰਗੀਆਂ ਸੰਸਾਰਕ ਸਮੱਸਿਆਵਾਂ 'ਤੇ ਸਿੱਧਾ ਅਸਰ ਪਵੇਗਾ।” ਇੱਥੇ ਦੱਸ ਦਈਏ ਕਿ ਪਟੇਲ ਨੇ 2001 ਵਿਚ ਜਾਰਜੀਆ ਤਕਨਾਲੋਜੀ ਸੰਸਥਾ ਤੋਂ ਰਸਾਇਣਿਕ ਅਤੇ ਜੈਵਿਕੀ ਇੰਜੀਨੀਅਰਿੰਗ ਵਿਚ ਬੈਚਲਰ  ਡਿਗਰੀ ਲਈ ਸੀ ਅਤੇ ਉਹ ਵਰਤਮਾਨ ਵਿੱਚ ਮਿਸ਼ੀਗਨ ਵਿੱਚ ਕਾਮਚੇਵ ਲੈਬ ਨਾਲ ਜੁੜਿਆ ਹੋਇਆ ਹੈ। ਜਿਸਦਾ ਉਦੇਸ਼ ਪਾਣੀ ਦੀ ਸ਼ੁੱਧਤਾ ਅਤੇ ਊਰਜਾ ਉਤਪਾਦਨ ਲਈ ਅਗਲੀ ਪੀੜ੍ਹੀ ਦੀ ਪੌਲੀਮੇਰਿਕ ਸਮੱਗਰੀ ਵਿਕਸਿਤ ਕਰਨਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana