ਲੰਡਨ ਹਵਾਈ ਅੱਡੇ ''ਤੇ ਨਸਲੀ ਵਿਤਕਰੇ ਦੇ ਸ਼ਿਕਾਰ ਹੋਏ ਤਿੰਨ ਭਾਰਤੀ ਭੈਣ-ਭਰਾ

08/25/2016 11:11:14 AM

ਲੰਡਨ— ਇੰਗਲੈਂਡ ਦੇ ਲੰਡਨ ਦੇ ਹਵਾਈ ਅੱਡੇ ''ਤੇ ਤਿੰਨ ਮੁਸਲਿਮ ਭਾਰਤੀ ਭੈਣ-ਭਰਾ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ ਅਤੇ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇੰਨਾਂ ਹੀ ਨਹੀਂ ਬ੍ਰਿਟਿਸ਼ ਪੁਲਸ ਅਫਸਰਾਂ ਨੇ ਉਨ੍ਹਾਂ ਤੋਂ ਪੁੱਛਗਿਛ ਵੀ ਕੀਤੀ। 
ਜਾਣਕਾਰੀ ਮੁਤਾਬਕ ਸਕੀਨਾ ਧਾਰਸ (24), ਮਰੀਯਮ ਧਾਰਸ (19) ਅਤੇ ਅਲੀ ਧਾਰਸ (21) ਪਿਛਲੇ ਹਫਤੇ ਸਟੈਂਸਟਡ ਤੋਂ ਇਟਲੀ ਦੇ ਨੈਪਲਸ ਸ਼ਹਿਰ ਜਾਣ ਲਈ ਇਜ਼ੀਜੈੱਟ ਦੇ ਜਹਾਜ਼ ਵਿਚ ਸਵਾਰ ਹੋਏ ਸਨ। ਇਸ ਦੌਰਾਨ ਚਾਲਕ ਦਲ ਦਾ ਇਕ ਮੈਂਬਰ ਉਨ੍ਹਾਂ ਦੇ ਕੋਲ ਆਇਆ ਅਤੇ ਬਿਨਾਂ ਕੋਈ ਸਪੱਸ਼ਟੀਕਰਨ ਦਿੱਤੇ ਉਨ੍ਹਾਂ ਨੂੰ ਜਹਾਜ਼ ''ਚੋਂ ਉਤਰਨ ਲਈ ਕਿਹਾ। ਸਕੀਨਾ ਨੇ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਤੋਂ ਤਕਰੀਬਨ ਇਕ ਘੰਟਾ ਪੁੱਛਗਿਛ ਕੀਤੀ ਅਤੇ ਕਿਹਾ ਕਿ ਤੁਹਾਡੇ ਨਾਲ ਜਹਾਜ਼ ''ਚ ਬੈਠੇ ਇਕ ਯਾਤਰੀ ਨੇ ਦਾਅਵਾ ਕੀਤਾ ਹੈ ਕਿ ਤੁਸੀਂ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਮੈਂਬਰ ਹੋ।
ਜ਼ਿਕਰਯੋਗ ਹੈ ਕਿ ਦੁਨੀਆਭਰ ਵਿਚ ਮੁਸਲਮਾਨਾਂ ਪ੍ਰਤੀ ਇਸ ਤਰ੍ਹਾਂ ਦੀਆਂ ਨਸਲੀ ਘਟਨਾਵਾਂ ਵਿਚ ਬੀਤੇ ਕੁਝ ਸਾਲਾਂ ਵਿਚ ਵਾਧਾ ਹੋਇਆ ਹੈ। ਹਾਲ ਹੀ ਵਿਚ ਦੁਨੀਆਭਰ ਵਿਚ ਹੋਏ ਅੱਤਵਾਦੀਆਂ ਹਮਲਿਆਂ ਵਿਚ ਮੁਸਲਮਾਨਾਂ ਦਾ ਹੱਥ ਹੋਣ ਕਰਕੇ ਇਸ ਭਾਈਚਾਰੇ ਪ੍ਰਤੀ ਡਰ, ਦਹਿਸ਼ਤ ਅਤੇ ਨਫਰਤ ਦਾ ਮਾਹੌਲ ਦੇਖਿਆ ਜਾ ਰਿਹਾ ਹੈ।

Kulvinder Mahi

This news is News Editor Kulvinder Mahi