ਭਾਰਤੀ ਮੂਲ ਦੇ ਵਿਅਕਤੀ ਨੇ ਜਿੱਤਿਆ 'ਮਾਸਟਰ ਸ਼ੈਫ ਸਿੰਗਾਪੁਰ' ਦਾ ਚੌਥਾ ਐਡੀਸ਼ਨ

10/16/2023 6:09:38 PM

ਸਿੰਗਾਪੁਰ (ਭਾਸ਼ਾ): ਭਾਰਤੀ ਮੂਲ ਦੇ ਸਿੰਗਾਪੁਰ ਦੇ ਨਾਗਰਿਕ ਇੰਦਰਪਾਲ ਸਿੰਘ ਨੂੰ ‘ਮਾਸਟਰ ਸ਼ੈੱਫ ਸਿੰਗਾਪੁਰ’ ਦੇ ਚੌਥੇ ਐਡੀਸ਼ਨ ਦਾ ਜੇਤੂ ਐਲਾਨਿਆ ਗਿਆ ਹੈ। ਉਸ ਨੇ ਇਹ ਜਿੱਤ ਮੁਕਾਬਲੇ ਦੇ ਆਖ਼ਰੀ ਪੜਾਅ ਵਿੱਚ ਤਿਕੋਣੀ ਮੁਕਾਬਲੇ ਵਿੱਚ ਹਾਸਲ ਕੀਤੀ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਮੁਤਾਬਕ ਹਫ਼ਤਿਆਂ ਦੇ ਮੁਕਾਬਲੇ ਤੋਂ ਬਾਅਦ ਸਿੰਘ ਨੇ ਕੁਕਿੰਗ ਰਿਐਲਿਟੀ ਸ਼ੋਅ ਦਾ ਚੌਥਾ ਐਡੀਸ਼ਨ ਜਿੱਤਿਆ। ਇਸ ਪ੍ਰੋਗਰਾਮ ਦਾ ਫਾਈਨਲ ਐਤਵਾਰ ਨੂੰ ਪ੍ਰਸਾਰਿਤ ਕੀਤਾ ਗਿਆ। ਸਿੰਘ ਨੂੰ 10 ਹਜ਼ਾਰ ਸਿੰਗਾਪੁਰ ਡਾਲਰ (ਕਰੀਬ 6.7 ਲੱਖ ਰੁਪਏ) ਨਕਦ ਅਤੇ ਹੋਰ ਤੋਹਫ਼ੇ ਵਜੋਂ ਮਿਲੇ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਸੋਸ਼ਲ ਪਲੇਟਫਾਰਮ 'X' 'ਤੇ ਲਗਾਇਆ 385,000 ਼ਡਾਲਰ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ 

ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਦਾ ਕਾਰੋਬਾਰ ਚਲਾਉਣ ਵਾਲੇ ਸਿੰਘ ਨੇ ਤਿਕੋਣੀ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਉਸਨੇ 90 ਵਿੱਚੋਂ 76.6 ਅੰਕ ਪ੍ਰਾਪਤ ਕੀਤੇ, ਉਸਨੇ ਆਪਣੀ ਨਜ਼ਦੀਕੀ ਵਿਰੋਧੀ ਟੀਨਾ ਅਮੀਨ ਨੂੰ 3.6 ਅੰਕਾਂ ਨਾਲ ਹਰਾਇਆ, ਜਦੋਂ ਕਿ ਮੈਂਡੀ ਕੀ ਤੀਜੇ ਸਥਾਨ 'ਤੇ ਰਹੀ। ਸਿੰਘ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਕਿ ਉਹ ਇਸ ਸਮੇਂ ਕਿਵੇਂ ਮਹਿਸੂਸ ਕਰ ਰਹੇ ਹਨ। ਉਸ ਨੇ ਕਿਹਾ ਕਿ ਇਸ ਮੁਕਾਬਲੇ ਦੀ ਟਰਾਫੀ ਹਾਸਲ ਕਰਨਾ ਇਕ ਸੁਪਨੇ ਦੇ ਸਾਕਾਰ ਹੋਣ ਵਰਗਾ ਸੀ ਅਤੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰਸੋਈ ਕਲਾ ਦੇ ਖੇਤਰ ਵਿਚ ਮਸ਼ਹੂਰ ਹਸਤੀ ਬਣ ਸਕਦਾ ਹੈ।                            

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   

Vandana

This news is Content Editor Vandana