ਸਿੰਗਾਪੁਰ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਪੈਟਰੋਲ ਪੰਪ ''ਤੇ ਲੁੱਟ-ਖੋਹ ਕਰਨ ਲਈ ਜੇਲ ਦੀ ਸਜ਼ਾ

09/28/2019 2:39:36 AM

ਸਿੰਗਾਪੁਰ - ਸਿੰਗਾਪੁਰ 'ਚ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ 2017 'ਚ ਚਾਕੂ ਦੀ ਨੋਕ 'ਤੇ ਇਕ ਪੈਟਰੋਲ ਪੰਪ 'ਤੇ ਲੁੱਟ-ਖੋਹ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸਾਢੇ 11 ਸਾਲ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਸਟ੍ਰੇਟਸ ਟਾਈਮਸ ਨੇ ਵੀਰਵਾਰ ਨੂੰ ਖਬਰ ਦਿੱਤੀ ਕਿ 50 ਸਾਲਾ ਵਿਸ਼ਲਨਾਥਨ ਵਡੀਵੇਲੁ ਨੇ 31 ਜੁਲਾਈ, 2017 ਨੂੰ ਸਿੰਗਾਪੁਰ ਦੇ ਅਪ ਬੁਕਿਟ ਤਿਮਾਹ ਰੋਡ 'ਤੇ ਇਕ ਸ਼ੇਲ ਪੈਟਰੋਲ ਸਟੇਸ਼ਨ 'ਤੇ ਹਥਿਆਰ ਦੇ ਨਾਲ ਲੁੱਟ-ਖੋਹ ਕਰਨ ਦਾ ਦੋਸ਼ ਕਬੂਲ ਕੀਤਾ ਹੈ।

ਉਨ੍ਹਾਂ ਨੇ ਆਖਿਆ ਕਿ ਉਸ ਨੇ ਪੈਟਰੋਲ ਪੰਪ 'ਤੇ ਲੁੱਟ-ਖੋਹ ਕੀਤੀ ਕਿਉਂਕਿ ਉਸ ਨੂੰ ਪੈਸਿਆਂ ਦੀ ਸਖਤ ਜ਼ਰੂਰਤ ਸੀ। 2 ਦਿਨ ਬਾਅਦ ਉਸ 'ਤੇ ਲੁੱਟ-ਖੋਹ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਜਦ ਉਸ ਨੂੰ 15 ਸਤੰਬਰ, 2017 ਨੂੰ ਨਸ਼ੀਲੀਆਂ ਦਵਾਈਆਂ ਨਾਲ ਸਬੰਧਿਤ ਦੋਸ਼ਾਂ ਲਈ ਪੁਲਸ ਨੇ ਉਸ ਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਸੀ। ਉਹ 17 ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਇਆ, ਫਿਰ ਉਸ ਦਿਨ ਉਹ ਫਰਾਰ ਹੋ ਗਿਆ, ਜਿਸ ਕਾਰਨ ਜ਼ਿਲਾ ਜੱਜ ਕਾਨ ਸ਼ੁਕ ਵੇਂਗ ਨੂੰ ਉਸ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨਾ ਪਿਆ। ਸੁਣਵਾਈ ਦੌਰਾਨ, ਵਿਸ਼ਵਨਾਥਨ ਨੇ ਜੱਜ ਕਾਨ ਨੂੰ ਦੱਸਿਆ ਕਿ ਉਹ ਮਾਨਸਿਕ ਰੂਪ ਤੋਂ ਬੀਮਾਰ ਹੈ। ਉਸ ਨੇ ਆਖਿਆ ਕਿ ਉਸ ਦੀ ਮਾਂ ਨੇ ਬਾਅਦ 'ਚ ਪੁਲਸ ਨੂੰ ਜਾਣਕਾਰੀ ਦਿੱਤੀ, ਜਿਸ ਨੇ ਉਸ ਨੂੰ ਉਸ ਦੇ ਫਲੈਟ ਤੋਂ ਗ੍ਰਿਫਤਾਰ ਕੀਤਾ।

Khushdeep Jassi

This news is Content Editor Khushdeep Jassi