ਬ੍ਰਿਟੇਨ: ਸੜਕ ਹਾਦਸੇ ਵਿਚ ਨਾਬਾਲਗ ਦੀ ਮੌਤ ਕਾਰਨ ਪੰਜਾਬੀ ਨੂੰ ਹੋਈ ਜੇਲ

12/21/2019 2:08:02 PM

ਲੰਡਨ- ਇੰਗਲੈਂਡ ਵਿਚ ਇਕ ਪੰਜਾਬੀ ਨੂੰ ਸਾਢੇ ਪੰਚ ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਪੱਛਮੀ ਮਿਡਲੈਂਡ ਦੇ ਕੋਵੇਂਟ੍ਰੀ ਦੀਆਂ ਸੜਕਾਂ 'ਤੇ ਇਕ ਟੀਨਏਜ ਸਾਈਕਲ ਸਵਾਰ ਨੂੰ ਆਪਣੀ ਤੇਜ਼ ਰਫਤਾਰ ਕਾਰ ਨਾਲ ਮਾਰਨ ਦੇ ਦੋਸ਼ ਵਿਚ ਇਹ ਸਜ਼ਾ ਦਿੱਤੀ ਗਈ ਹੈ। ਪੱਛਮੀ ਮਿਡਲੈਂਡ ਦੀ ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਤੇਜਿੰਦਰ ਰਾਏ ਸਲੋ ਸਪੀਡ ਜ਼ੋਨ ਵਿਚ ਤੇਜ਼ ਰਫਤਾਰ ਨਾਲ ਕਾਰ ਚਲਾ ਰਹੇ ਸਨ।

37 ਸਾਲਾ ਰਾਏ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਕੋਵੇਂਟ੍ਰੀ ਵਿਚ ਬਿਨਲੇ ਰੋਡ 'ਤੇ ਯਾਤਰਾ ਕਰ ਰਹੇ ਸਨ ਤਦੇ ਉਹਨਾਂ ਨੇ 17 ਸਾਲ ਦੇ ਰਾਇਨ ਬਿਲੋਗਬੀ-ਓਕਸ ਨੂੰ ਟੱਕਰ ਮਾਰ ਦਿੱਤੀ। ਉਹਨਾਂ ਨੇ ਘਟਨਾ ਵਾਲੀ ਥਾਂ 'ਤੇ ਗੱਡੀ ਰੋਕੀ ਤੇ ਨੇੜੇ ਤੋਂ ਲੰਘਣ ਵਾਲੇ ਲੋਕਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਪਰ ਰਾਇਨ ਨੇ ਸੜਕ 'ਤੇ ਹੀ ਦਮ ਤੋੜ ਦਿੱਤਾ।

ਡਿਟੈਕਟਿਵ ਸਾਰਜੇਂਟ ਪਾਲ ਹਗਸ ਨੇ ਕਿਹਾ ਕਿ ਇਕ ਟੀਨਏਜਰ ਜਿਸ ਨੇ ਆਪਣੀ ਜ਼ਿੰਦਗੀ ਗੁਆ ਦਿੱਤੀ ਕਿਉਂਕਿ ਇਕ ਕਾਰ ਚਾਲਕ ਨੇ ਸਪੀਡ ਲਿਮਟ ਦਾ ਪਾਲਣ ਨਹੀਂ ਕੀਤਾ। 40 ਦੀ ਸਪੀਡ ਵਾਲੇ ਜ਼ੋਨ ਵਿਚ 70 ਦੀ ਸਪੀਡ 'ਤੇ ਕਾਰ ਚਲਾਉਣ ਦਾ ਕੋਈ ਬਹਾਨਾ ਨਹੀਂ ਹੋ ਸਕਦਾ। ਇਸ ਤੋਂ ਪਤਾ ਲੱਗਦਾ ਹੈ ਕਿ ਰਾਏ ਸਪੀਡ ਲਿਮਟ ਦਾ ਕਿੰਨਾ ਪਾਲਣ ਕਰਦੇ ਹਨ। ਜੇਕਰ ਉਹ ਆਪਣੀ ਸਪੀਡ ਨੂੰ ਘੱਟ ਕਰ ਦਿੰਦੇ ਤਾਂ ਸ਼ਾਇਦ ਰਾਇਨ ਜ਼ਿੰਦਾ ਹੁੰਦਾ। ਹਾਲਾਂਕਿ ਹੁਣ ਕੁਝ ਵੀ ਰਾਇਨ ਨੂੰ ਵਾਪਸ ਨਹੀਂ ਲਿਆ ਸਕਦਾ। ਸਾਨੂੰ ਉਮੀਦ ਹੈ ਕਿ ਸਜ਼ਾ ਨਾਲ ਉਹਨਾਂ ਦੇ ਪਰਿਵਾਰ ਨੂੰ ਕੁਝ ਸਕੂਨ ਮਿਲੇਗਾ।

ਤਿੰਨ ਦਿਨਾਂ ਦੇ ਟ੍ਰਾਇਲ ਵਿਚ 13 ਨਵੰਬਰ ਨੂੰ ਰਾਏ ਨੂੰ ਦੋਸ਼ੀ ਪਾਇਆ ਗਿਆ ਤੇ ਉਹਨਾਂ ਨੂੰ ਵੀਰਵਾਰ ਨੂੰ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ। ਉਹਨਾਂ ਦੇ ਡ੍ਰਾਈਵਿੰਗ ਲਾਈਸੰਸ ਨੂੰ ਸੱਤ ਸਾਲ 9 ਮਹੀਨੇ ਲਈ ਰੱਦ ਕਰ ਦਿੱਤਾ ਹੈ। ਪੁਲਸ ਦੇ ਸੀਸੀਟੀਵੀ ਮਾਹਰ ਨੇ ਦੱਸਿਆ ਕਿ ਰਾਏ ਹਾਦਸੇ ਤੋਂ ਪਹਿਲਾਂ 40 ਦੀ ਸਪੀਡ ਲਿਮਟ ਵਾਲੇ ਜ਼ੋਨ ਵਿਚ 67 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਹੇ ਸਨ।

Baljit Singh

This news is Content Editor Baljit Singh