ਭਾਰਤੀ ਮੁੰਡੇ ਨੇ ਲੱਭ ਲਿਆ ਔਰਤਾਂ ਦੀ ਇਸ ਸਭ ਤੋਂ ਖਤਰਨਾਕ ਬੀਮਾਰੀ ਦਾ ਇਲਾਜ

08/28/2016 3:29:13 PM

ਲੰਡਨ— ਬ੍ਰਿਟੇਨ ਵਿਚ ਭਾਰਤੀ ਮੂਲ ਦੇ 16 ਸਾਲਾ ਲੜਕੇ ਨੇ ਛਾਤੀਆਂ ਦੇ ਕੈਂਸਰ ਦੇ ਸਭ ਤੋਂ ਖਤਰਨਾਕ ਰੂਪ ਦੇ ਇਲਾਜ਼ ਦਾ ਤਰੀਕਾ ਖੋਜਣ ਦਾ ਦਾਅਵਾ ਕੀਤਾ ਹੈ। ਛਾਤੀਆਂ ਦੇ ਕੈਂਸਰ ਦੇ ਇਸ ਰੂਪ ''ਤੇ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ। ਆਪਣੇ ਮਾਤਾ-ਪਿਤਾ ਨਾਲ ਭਾਰਤ ਤੋਂ ਆ ਕੇ ਬ੍ਰਿਟੇਨ ਵਿਚ ਵਸਣ ਵਾਲੇ ਕਰਤੀਨ ਨਿਤਿਆਂਨੰਦਮ ਨੇ ਉਮੀਦ ਜਤਾਈ ਹੈ ਕਿ ਉਸ ਨੇ ਟ੍ਰਿਪਲ ਨੇਗੇਟਿਵ ਛਾਤੀਆਂ ਦੇ ਕੈਂਸਰ ਨੂੰ ਉਸ ਅਵਸਥਾ ਵਿਚ ਪਹੁੰਚਾਉਣ ਦਾ ਤਰੀਕਾ ਖੋਜ ਲਿਆ ਹੈ, ਜਿੱਥੇ ਪਹੁੰਚ ਕੇ ਉਸ ''ਤੇ ਦਵਾਈਆਂ ਦਾ ਅਸਰ ਹੋ ਸਕੇ ਅਤੇ ਫਿਰ ਉਸ ਦਾ ਇਲਾਜ ਕੀਤਾ ਜਾ ਸਕੇ। 
ਛਾਤੀਆਂ ਦੇ ਕੈਂਸਰ ਦੇ ਕਈ ਰੂਪਾਂ ਦਾ ਦਵਾਈਆਂ ਨਾਲ ਪ੍ਰਭਾਵੀ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਪਰ ਟ੍ਰਿਪਲ ਨੈਗੇਟਿਵ ਛਾਤੀਆਂ ਦੇ ਕੈਂਸਰ ਦਾ ਇਲਾਜ ਸਿਰਫ ਸਰਜਰੀ, ਰੈਡੀਏਸ਼ਨ ਅਤੇ ਕੀਮੋਥੈਰਿਪੀ ਆਦਿ ਰਾਹੀਂ ਹੀ ਕੀਤਾ ਜਾਂਦਾ ਹੈ, ਜਿਸ ਨਾਲ ਰੋਗੀ ਦੇ ਜ਼ਿੰਦਾ ਬਚਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਇਸ ਥੈਰੇਪੀ ਆਈਡੀਆ ਕਾਰਨ ਕਰਤੀਨ ਨੂੰ ਯੂ. ਕੇ. ਦੇ ਨੌਜਵਾਨ ਵਿਗਿਆਨੀਆਂ ਨੂੰ ਉਤਸ਼ਾਹਤ ਕਰਨ ਵਾਲੇ ਪ੍ਰੋਗਰਾਮ ''ਦਿ ਬਿਗ ਬੈਂਗ'' ਮੇਲੇ ਦੇ ਫਾਈਨਲ ਲਈ ਸ਼ਾਰਟ ਲਿਸਟ ਕੀਤਾ ਗਿਆ ਹੈ। ਪਿਛਲੇ ਸਾਲ ਕਰਤੀਨ ਨੇ ਅਲਜ਼ਾਈਮਰ ਬੀਮਾਰੀ ਨੂੰ ਮੁੱਢਲੀ ਸਟੇਜ ਵਿਚ ਪਛਾਣਨ ਵਾਲਾ ਟੈਸਟ ਤਿਆਰ ਕਰਕੇ ਗੂਗਲ ਸਾਇੰਸ ਮੁਕਾਬਲਾ ਜਿੱਤਿਆ ਸੀ।

Kulvinder Mahi

This news is News Editor Kulvinder Mahi