ਸਿੰਗਾਪੁਰ ''ਚ ਭਾਰਤੀ ਮੂਲ ਦੇ ਅਫ਼ਸਰ ਨੇ ਨਾਬਾਲਗ ਨਾਲ ਬਣਾਏ ਸਬੰਧ, ਕਬੂਲਿਆ ਜੁਰਮ

01/10/2024 11:32:34 AM

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਆਰਮਡ ਫੋਰਸਿਜ਼ (ਐੱਸ.ਏ.ਐੱਫ.) ਵਿਚ ਭਾਰਤੀ ਮੂਲ ਦੇ ਇਕ ਵਾਰੰਟ ਅਫਸਰ ਨੇ ਮੰਗਲਵਾਰ ਨੂੰ ਇਕ ਨਾਬਾਲਗ ਨਾਲ ਸਬੰਧ ਬਣਾਉਣ ਦਾ ਦੋਸ਼ ਕਬੂਲ ਕਰ ਲਿਆ। 'ਦਿ ਸਟਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ ਸੁਬਰਾਮਨੀਅਮ ਥਬੂਰਨ ਰੰਗਾਸਵਾਮੀ (50) ਨੂੰ ਇਸ ਮਾਮਲੇ 'ਚ 1 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਇਸ ਦੌਰਾਨ 2 ਹੋਰ ਦੋਸ਼ਾਂ 'ਤੇ ਵੀ ਵਿਚਾਰ ਕੀਤਾ ਜਾਵੇਗਾ। ਅਦਾਲਤ ਨੇ ਪੀੜਤਾ ਦੀ ਪਛਾਣ ਦਾ ਖ਼ੁਲਾਸਾ ਨਾ ਕਰਨ ਦਾ ਹੁਕਮ ਦਿੱਤਾ ਹੈ, ਜਿਸ ਦੀ ਉਮਰ ਇਸ ਵੇਲੇ 17 ਸਾਲ ਹੈ ਅਤੇ ਘਟਨਾ ਦੇ ਸਮੇਂ ਉਹ 15 ਸਾਲ ਦੀ ਸੀ।

ਇਹ ਵੀ ਪੜ੍ਹੋ: ਲਾਈਵ ਪ੍ਰਸਾਰਣ ਦੌਰਾਨ ਟੀਵੀ ਸਟੂਡੀਓ 'ਚ ਦਾਖ਼ਲ ਹੋਏ ਬੰਦੂਕਧਾਰੀ, ਐਂਕਰ ਦੇ ਸਿਰ 'ਤੇ ਤਾਣੀ ਬੰਦੂਕ (ਵੀਡੀਓ)

ਡਿਪਟੀ ਸਰਕਾਰੀ ਵਕੀਲ ਸੁਨੀਲ ਨਾਇਰ ਨੇ ਦੱਸਿਆ ਕਿ ਇਹ ਘਟਨਾ 6 ਦਸੰਬਰ 2021 ਨੂੰ ਸਕੂਲ ਦੀਆਂ ਛੁੱਟੀਆਂ ਦੌਰਾਨ ਵਾਪਰੀ ਸੀ। ਕੁੜੀ ਦੀ ਸਵੇਰੇ 11 ਵਜੇ ਸਕੂਲ ਦੇ ਕਾਊਂਸਲਰ ਨਾਲ ਆਨਲਾਈਨ ਮਾਧਿਅਮ ਰਾਹੀਂ ਮੀਟਿੰਗ ਸੀ ਪਰ ਉਸ ਦੇ ਘਰ ਬਹੁਤ ਸਾਰੇ ਲੋਕ ਸਨ, ਇਸ ਲਈ ਉਹ ਨਿੱਜੀ ਤੌਰ 'ਤੇ ਗੱਲ ਕਰਨ ਲਈ ਇੱਕ ਬਹੁ-ਮੰਜ਼ਲਾ ਕਾਰ ਪਾਰਕਿੰਗ ਖੇਤਰ ਵਿੱਚ ਗਈ ਸੀ। ਉਨ੍ਹਾਂ ਦੱਸਿਆ ਕਿ ਕਰੀਬ ਇੱਕ ਘੰਟੇ ਬਾਅਦ 5ਵੀਂ ਮੰਜ਼ਿਲ ਤੋਂ ਹੇਠਾਂ ਆਉਂਦੇ ਸਮੇਂ ਉਹ ਪੌੜੀਆਂ ਤੋਂ ਹੇਠਾਂ ਡਿੱਗ ਗਈ ਅਤੇ ਇਸ ਦੌਰਾਨ ਉੱਥੇ ਮੌਜੂਦ ਸੁਬਰਾਮਨੀਅਮ (50) ਨੇ ਉਸ ਦੀ ਮਦਦ ਕੀਤੀ। 

ਇਹ ਵੀ ਪੜ੍ਹੋ: ਇਤਿਹਾਸਕ ਪਲ: ਨੀਨਾ ਸਿੰਘ ਨੇ ਨਿਊਜਰਸੀ ਟਾਊਨਸ਼ਿਪ ਦੀ ਪਹਿਲੀ ਸਿੱਖ ਮਹਿਲਾ ਮੇਅਰ ਵਜੋਂ ਚੁੱਕੀ ਸਹੁੰ

ਉਨ੍ਹਾਂ ਦੱਸਿਆ ਕਿ ਪੀੜਤਾ ਨੇ ਸੁਬਰਾਮਨੀਅਮ ਦਾ ਧੰਨਵਾਦ ਕੀਤਾ ਅਤੇ ਘਰ ਚਲੀ ਗਈ, ਇਸ ਦੌਰਾਨ ਸੁਬਰਾਮਨੀਅਮ ਵੀ ਆਪਣੇ ਮੋਟਰਸਾਈਕਲ ਵੱਲ ਵਧਿਆ ਤਾਂ ਲੜਕੀ ਘਰੋਂ ਚਾਹ ਦਾ 'ਡੱਬਾ' ਲੈ ਕੇ ਆਈ ਅਤੇ ਦੋਵੇਂ ਕਾਰ ਪਾਰਕਿੰਗ ਦੀ ਚੌਥੀ ਮੰਜ਼ਿਲ 'ਤੇ ਬੈਠ ਕੇ ਗੱਲਾਂ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਇਕ ਘੰਟੇ ਬਾਅਦ ਦੋਵਾਂ ਵਿਚਾਲੇ ਨੇੜਤਾ ਵਧ ਗਈ ਅਤੇ ਉਨ੍ਹਾਂ ਨੇ ਸਬੰਧ ਵੀ ਬਣਾਏ। ਇਸ ਤੋਂ ਬਾਅਦ ਦੋਵੇਂ ਉਥੋਂ ਚਲੇ ਗਏ, ਦੋ ਦਿਨ ਬਾਅਦ ਕੁੜੀ ਨੇ ਸੁਬਰਾਮਨੀਅਮ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਫਸਟ ਵਾਰੰਟ ਅਫਸਰ ਸੁਬਰਾਮਨੀਅਮ ਨੂੰ ਗ੍ਰਿਫਤਾਰੀ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ। ਸਿੰਗਾਪੁਰ ਦੇ ਇੱਕ ਅਖ਼ਬਾਰ ਨੇ ਮੰਤਰਾਲਾ ਦੀ ਇਕ ਮਹਿਲਾ ਬੁਲਾਰਾ ਦੇ ਹਵਾਲੇ ਨਾਲ ਕਿਹਾ, "ਅਦਾਲਤ ਦੀ ਸੁਣਵਾਈ ਖਤਮ ਹੋਣ ਤੋਂ ਬਾਅਦ SAF ਅਗਲੀ ਕਾਰਵਾਈ ਕਰੇਗਾ, ਅਤੇ ਉਸਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਜਾ ਸਕਦਾ ਹੈ।"

ਇਹ ਵੀ ਪੜ੍ਹੋ: ਹਸਪਤਾਲ 'ਚ ਲੱਗੀ ਭਿਆਨਕ ਅੱਗ, 4 ਬੱਚਿਆਂ ਦੀ ਦਮ ਘੁੱਟਣ ਕਾਰਨ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry