ਬਰਤਾਨੀਆਂ ਦੇ ਸਭ ਤੋਂ ਜ਼ਿਆਦਾ ਵੀਜ਼ਿਆਂ ''ਤੇ ਭਾਰਤੀਆਂ ਦਾ ਕਬਜ਼ਾ

03/01/2019 12:22:01 AM

ਲੰਡਨ (ਏਜੰਸੀ)- ਭਾਰਤ ਦੇ ਹੁਨਰਮੰਦ ਪੇਸ਼ੇਵਰਾਂ ਤੇ ਵਿਦਿਆਰਥੀਆਂ ਨੇ ਸਾਲ 2018 ਵਿਚ ਬਰਤਾਨੀਆ ਤੋਂ ਸਭ ਤੋਂ ਜ਼ਿਆਦਾ ਵੀਜ਼ੇ ਪ੍ਰਾਪਤ ਕੀਤੇ ਹਨ। ਇਹ ਜਾਣਕਾਰੀ ਬ੍ਰਿਟਿਸ਼ ਗ੍ਰਹਿ ਮੰਤਰਾਲੇ ਨੇ ਦਿੱਤੀ ਹੈ। ਬਰਤਾਨੀਆ ਸਰਕਾਰ ਵਲੋਂ ਦੱਸਿਆ ਗਿਆ ਹੈ ਕਿ ਜਿਨ੍ਹਾਂ ਭਾਰਤੀ ਪੇਸ਼ੇਵਰਾਂ ਨੂੰ ਵੀਜ਼ੇ ਦਿੱਤੇ ਗਏ ਉਨ੍ਹਾਂ ਵਿਚ ਡਾਕਟਰ ਤੇ ਸਾਫਟਵੇਅਰ ਇੰਜੀਨੀਅਰ ਵੀ ਸ਼ਾਮਲ ਹਨ। ਇਨ੍ਹਾਂ ਨੂੰ ਟੀਅਰ-2 ਲੈਵਲ ਦਾ ਵੀਜ਼ਾ ਦਿੱਤਾ ਗਿਆ। 2018 ਵਿਚ ਕੁਲ ਜਾਰੀ ਵੀਜ਼ਿਆਂ ਵਿਚ ਹੁਨਰਮੰਦ ਭਾਰਤੀ ਪੇਸ਼ੇਵਰਾਂ ਤੇ ਵਿਦਿਆਰਥੀਆਂ ਦਾ ਹਿੱਸਾ 54 ਫੀਸਦੀ ਰਿਹਾ। ਗ੍ਰਹਿ ਮੰਤਰਾਲੇ ਦੇ ਤਾਜ਼ਾ ਵਿਸ਼ਲੇਸ਼ਣ ਵਿਚ ਦੱਸਿਆ ਗਿਆ ਹੈ ਕਿ 2017 ਵਿਚ ਵੀ ਟੀਅਰ-2 ਲੈਵਲ ਦੇ ਸਭ ਤੋਂ ਵੱਧ ਵੀਜ਼ੇ ਯਾਤਰੀਆਂ ਨੂੰ ਹੀ ਦਿੱਤੇ ਗਏ ਸਨ। 2018 ਵਿਚ ਇਸ ਵਿਚ 6 ਫੀਸਦੀ ਦਾ ਵਾਧਾ ਹੋਇਆ। ਬਰਤਾਨੀਆ ਵਿਚ ਪੜਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਹੈ।

Sunny Mehra

This news is Content Editor Sunny Mehra