ਕੋਰੋਨਾਵਾਇਰਸ: ਕਰੂਜ਼ ''ਤੇ ਹੁਣ ਵੀ ਮੌਜੂਦ ਭਾਰਤੀਆਂ ਦੀ ਹੋਵੇਗੀ ਮੁੜ ਜਾਂਚ

02/22/2020 3:18:10 PM

ਟੋਕੀਓ- ਜਾਪਾਨ ਦੇ ਤੱਟ ਨਾਲ ਲੱਗੇ ਡਾਇਮੰਡ ਪ੍ਰਿੰਸਸ ਕਰੂਜ਼ ਜਹਾਜ਼ 'ਤੇ ਮੌਜੂਦ ਭਾਰਤੀਆਂ ਦੀ ਕੋਰੋਨਾਵਾਇਰਸ ਦੀ ਜਾਂਚ ਜਾਪਾਨ ਦੇ ਅਧਿਕਾਰੀ ਹੋਰ ਦੇਸ਼ ਦੇ ਨਾਗਰਿਕਾਂ ਦੇ ਨਾਲ ਕਰਨਗੇ। ਟੋਕੀਓ ਵਿਚ ਸਥਿਤ ਭਾਰਤੀ ਦੂਤਘਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਅਜਿਹੇ ਵੇਲੇ ਵਿਚ ਦਿੱਤੀ ਜਦੋਂ ਮਿੱਥੀ ਮਿਆਦ ਵਿਚ ਸਿਹਤਮੰਦ ਪਾਏ ਗਏ ਲੋਕ ਜਹਾਜ਼ ਤੋਂ ਆਪਣੇ-ਆਪਣੇ ਘਰਾਂ ਵੱਲ ਰਵਾਨਾ ਹੋ ਚੁੱਕੇ ਹਨ।

ਕੈਬਨਿਟ ਸਕੱਤਰ ਯੋਸ਼ਿਹਿਦੇ ਸੁਗਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸਿਹਤਮੰਗ ਲੋਕਾਂ ਦੇ ਜਾਣ ਤੋਂ ਬਾਅਦ ਵੀ ਅਜੇ ਇਸ ਜਹਾਜ਼ 'ਤੇ ਇਕ ਹਜ਼ਾਰ ਲੋਕ ਮੌਜੂਦ ਹਨ। ਜਾਪਾਨ ਦੇ ਤੱਟ 'ਤੇ ਇਹ ਜਹਾਜ਼ ਵੱਖਰਾ ਕਰ ਦਿੱਤਾ ਗਿਆ ਸੀ। ਉਸ ਵੇਲੇ ਜਹਾਜ਼ ਵਿਚ 3711 ਲੋਕ ਸਵਾਰ ਸਨ। ਭਾਰਤੀ ਦੂਤਘਰ ਨੇ ਟਵੀਟ ਕੀਤਾ ਹੈ ਕਿ ਜਾਪਾਨ ਦੇ ਅਧਿਕਾਰੀ ਹੋਰਾਂ ਦੇ ਨਾਲ ਸਾਰੇ ਭਾਰਤੀਆਂ ਦੀ ਸੀਵੋਵੀਆਈਡੀ-19 ਇੰਫੈਕਸ਼ਨ ਦੀ ਜਾਂਚ ਕਰਨਗੇ। ਦੂਤਘਰ ਨੇ ਕਿਹਾ ਕਿ ਟੋਕੀਓ ਸਥਿਤ ਭਾਰਤੀ ਦੂਤਘਰ ਕਾਮਨਾ ਕਰਦਾ ਹੈ ਕਿ ਕਿਸੇ ਵਿਚ ਵੀ ਕੋਰੋਨਾਵਾਇਰਸ ਦੇ ਲੱਛਣ ਨਾ ਦਿਖਣ। ਅਜੇ ਤੱਕ 8 ਭਾਰਤੀਆਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ ਤੇ ਉਹਨਾਂ ਦਾ ਇਲਾਜ ਜਾਪਾਨ ਦੇ ਇਕ ਹਸਪਤਾਲ ਵਿਚ ਚੱਲ ਰਿਹਾ ਹੈ। ਦੂਤਘਰ ਨੇ ਦੱਸਿਆ ਕਿ ਇੰਫੈਕਟਡ ਭਾਰਤੀਆਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਦੂਤਘਰ ਨੇ ਟਵੀਟ ਕੀਤਾ ਕਿ ਭਾਰਤੀ ਨਾਗਰਿਕਾਂ ਦੇ ਡਾਇਮੰਡ ਪ੍ਰਿੰਸਸ ਕਰੂਜ਼ 'ਤੇ ਇੰਫੈਕਟਡ ਹੋਣ ਦਾ ਕੋਈ ਹੋਰ ਮਾਮਲਾ ਕੱਲ ਤੋਂ ਸਾਹਮਣੇ ਨਹੀਂ ਆਇਆ ਹੈ।