ਆਸਟ੍ਰੇਲੀਆ ਤੋਂ ਆਈ ਦਿਲ ਨੂੰ ਤੋੜ ਦੇਣ ਵਾਲੀ ਖਬਰ, ਭਾਰਤੀ ਦੀ ਹੋਈ ਮੌਤ

09/17/2017 2:47:28 PM

ਮੈਲਬੌਰਨ— ਆਸਟ੍ਰੇਲੀਆ ਦੇ ਮੈਲਬੌਰਨ ਤੋਂ ਭਾਰਤ 'ਚ ਰਹਿੰਦੇ ਪੰਜਾਬੀਆਂ ਲਈ ਦਿਲ ਨੂੰ ਤੋੜ ਦੇਣ ਵਾਲੀ ਖਬਰ ਆਈ ਹੈ। ਦਰਅਸਲ ਮੈਲਬੌਰਨ 'ਚ ਰਹਿੰਦੇ ਗੁਰਨੀਤ ਸਿੰਘ ਸਾਹਨੀ ਦੀ ਮੌਤ ਹੋ ਗਈ। ਦਿੱਲੀ ਦੇ ਰਹਿਣ ਵਾਲੇ ਗੁਰਨੀਤ ਸਿੰਘ 2004 'ਚ ਆਸਟ੍ਰੇਲੀਆ ਆਏ ਸਨ ਅਤੇ ਉਹ ਮੈਲਬੌਰਨ ਵਿਚ ਰਹਿ ਰਹੇ ਸਨ। ਗੁਰਨੀਤ ਸਿੰਘ ਬੀਤੀ 12 ਸਤੰਬਰ 2017 ਦੀ ਰਾਤ ਨੂੰ ਆਪਣੇ ਘਰ 'ਚ ਸੜੀ ਹੋਈ ਹਾਲਤ ਵਿਚ ਮਿਲੇ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਅਗਲੇ ਦਿਨ ਯਾਨੀ ਕਿ 13 ਸਤੰਬਰ ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ। 
ਸਾਹਨੀ ਦੇ ਭਰਾ ਨੇ ਦੱਸਿਆ ਕਿ ਗੁਰਨੀਤ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਤੋਂ ਲੰਘ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਾਨੂੰ ਵੀ ਪਤਾ ਸੀ ਕਿ ਉਹ ਮੁਸ਼ਕਲ ਦੌਰ 'ਚੋਂ ਲੰਘ ਰਿਹਾ ਹੈ। ਉਹ ਸਭ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸ ਤੋਂ ਪਹਿਲਾਂ ਕੁਝ ਅਜਿਹਾ ਵਾਪਰ ਗਿਆ। ਗੁਰਨੀਤ ਦੇ 2 ਬੱਚੇ ਹਨ, ਜਿਨ੍ਹਾਂ ਇਕ 1 ਸਾਲ ਦਾ ਹੈ ਅਤੇ ਦੂਜਾ 2 ਸਾਲ। ਗੁਰਨੀਤ ਸਿੰਘ ਦੀ ਮੌਤ ਕਾਰਨ ਕਈ ਲੋਕਾਂ ਨੂੰ ਦੁੱਖ ਪਹੁੰਚਿਆ ਹੈ, ਜਿਨ੍ਹਾਂ 'ਚ ਆਸਟ੍ਰੇਲੀਆਈ ਪੰਜਾਬੀ ਵੀ ਸ਼ਾਮਲ ਹਨ। ਗੁਰਨੀਤ ਦੇ ਦੋਸਤਾਂ ਨੇ ਸੋਸ਼ਲ ਮੀਡੀਆ 'ਤੇ ਦੁੱਖ ਜ਼ਾਹਰ ਕੀਤਾ ਹੈ। ਆਸਟ੍ਰੇਲੀਆ 'ਚ ਰਹਿੰਦਾ ਭਾਰਤੀ ਭਾਈਚਾਰਾ ਗੁਰਨੀਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਹੈ। ਓਧਰ ਗੁਰਨੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਚੰਗੇ ਇਨਸਾਨ ਸਨ ਅਤੇ ਸਾਡੀ ਕਾਫੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਦੇ ਸਨ।