ਆਬੂ ਧਾਬੀ ''ਚ ਭਾਰਤੀ ਦਾ ਲੱਗਾ ਜੈਕਪੌਟ, ਜਿੱਤੀ ਸਾਢੇ 17 ਕਰੋੜ ਦੀ ਲਾਟਰੀ

02/05/2018 5:23:49 PM

ਦੁਬਈ(ਭਾਸ਼ਾ)— ਆਬੂ ਧਾਬੀ ਵਿਚ ਇਕ ਭਾਰਤੀ ਪ੍ਰਵਾਸੀ ਸਾਢੇ 17 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਟਰੀ ਜਿੱਤ ਕੇ ਕਰੋੜਪਤੀ ਬਣ ਗਿਆ ਹੈ। ਇਕ ਖਬਰ ਮੁਤਾਬਕ ਆਬੂ ਧਾਬੀ ਵਿਚ ਰਹਿਣ ਵਾਲੇ ਸੁਨੀਲ ਮਾਪੱਤਾ ਕ੍ਰਿਸ਼ਣਨ ਕੁੱਟੀ ਨੈਯਰ ਨੇ 1 ਕਰੋੜ ਦਿਰਹਮ ਦਾ ਦੂਜਾ ਸਭ ਤੋਂ ਵੱਡਾ ਇਨਾਮ ਜਿੱਤਿਆ ਹੈ, ਜਿਸ ਦਾ ਮੁੱਲ ਕਰੀਬ 17 ਕਰੋੜ 68 ਲੱਖ ਰੁਪਏ ਹੈ।
ਖਬਰ ਮੁਤਾਬਕ 500 ਦਿਰਹਮ ਦੀ ਲਾਟਰੀ ਟਿਕਟ ਨਾਲ ਇਸ ਵਿਚ ਲੋਕ ਹਿੱਸਾ ਲੈਂਦੇ ਹਨ। ਟਿਕਟ ਦੀ ਕੀਮਤ ਵਿਚ ਯੋਗਦਾਨ ਦੇਣ ਵਾਲੇ ਇਕ ਸਾਥੀ ਨੇ ਦੱਸਿਆ ਕਿ ਕੇਰਲ ਵਾਸੀ ਨੈਯਰ ਇਨਾਮ ਰਾਸ਼ੀ ਨੂੰ ਆਪਣੇ 3 ਦੋਸਤਾਂ ਨਾਲ ਵੰਡਣਗੇ।