ਭਾਰਤੀ ਮੂਲ ਦੀ ਬੱਚੀ ਨੇ ਸਿੰਗਾਪੁਰ ''ਚ ਬਣਾਇਆ ਰਿਕਾਰਡ, ਬੋਲੇ ''ਪਾਈ'' ਦੇ 1,560 ਅੰਕ

10/17/2021 5:56:25 PM

ਸਿੰਗਾਪੁਰ (ਭਾਸ਼ਾ): ਭਾਰਤੀ ਮੂਲ ਦੀ 6 ਸਾਲ ਦੀ ਈਸ਼ਾਨੀ ਸ਼ਨਮੁਗਮ ਨੇ 'ਪਾਈ' ਦੇ ਸਭ ਤੋਂ ਵੱਧ ਅੰਕਾਂ ਨੂੰ ਯਾਦ ਰੱਖਣ ਦਾ ਸਿੰਗਾਪੁਰ ਦਾ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। 13 ਅਕਤੂਬਰ ਨੂੰ ਆਪਣੇ ਘਰ ਵਿਚ ਬੈਠੇ ਹੋਏ ਈਸ਼ਾਨੀ ਨੇ ਕਰੀਬ 10 ਮਿੰਟ ਤੱਕ ਅੰਕ ਬੋਲੇ, ਜਿਹਨਾਂ ਵਿਚ 1,560 ਦਸ਼ਮਲਵ ਅੰਕ ਸਨ। ਸਿੰਗਾਪੁਰ ਬੁੱਕ ਆਫ ਰਿਕਾਰਡ ਦੇ ਅਧਿਕਾਰੀਆਂ ਨੇ ਸਾਰੇ ਅੰਕਾਂ ਦੀ ਤਸਦੀਕ ਕੀਤੀ। 

ਈਸ਼ਾਨੀ ਦੀ ਮਾਂ ਵੇਨਿਲਾ ਮੁਨੁਸਵਾਮੀ (36) ਨੇ ਸਟ੍ਰੇਟਸ ਟਾਈਮਜ਼ ਨੂੰ ਸ਼ਨੀਵਾਰ ਨੂੰ ਦੱਸਿਆ,''ਅਸੀਂ ਘਬਰਾ ਰਹੇ ਸੀ ਕਿ ਪਰ ਉਹ ਸ਼ਾਂਤ ਸੀ। ਅਧਿਕਾਰੀਆਂ ਨੇ ਉਸ ਤੋਂ ਪੁੱਛਿਆ ਕੀ ਉਹ ਘਬਰਾਈ ਹੋਈ ਹੈ ਤਾਂ ਉਸ ਨੇ ਕਿਹਾ ਕਿ ਮੈਂ ਬਹੁਤ ਉਤਸ਼ਾਹਿਤ ਹਾਂ।'' ਪਿਛਲੇ ਸਾਲ ਸਤੰਬਰ ਤੱਕ ਈਸ਼ਾਨੀ ਪਾਈ ਦੇ 409 ਅੰਕਾਂ ਨੂੰ ਯਾਦ ਰੱਖ ਪਾਉਂਦੀ ਸੀ ਪਰ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਹੋਰ ਅੰਕ ਯਾਦ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਸ਼ਨਮੁਗਨ ਵੀ ਐੱਸ ਨੇ ਦੱਸਿਆ ਕਿ ਇਸ ਮਗਰੋਂ ਉਹਨਾਂ ਨੇ ਅਪ੍ਰੈਲ ਤੋਂ ਈਸ਼ਾਨੀ ਨੂੰ ਰੋਜ਼ ਨਵੇਂ ਅੰਕ ਸਿਖਾਉਣ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਹਾ,''ਸਾਨੂੰ ਈਸ਼ਾਨੀ 'ਤੇ ਮਾਣ ਹੈ। ਸਾਨੂੰ ਆਸ ਨਹੀਂ ਸੀ ਕਿ ਉਹ ਪਹਿਲੀ ਹੀ ਵਾਰ ਵਿਚ ਹਰੇਕ ਅੰਕ ਨੂੰ ਯਾਦ ਰੱਖ ਲਵੇਗੀ ਪਰ ਉਸ ਨੇ ਰਿਕਾਰਡ ਤੋੜ ਦਿੱਤਾ।'' 

ਪੜ੍ਹੋ ਇਹ ਅਹਿਮ ਖਬਰ - ਪਾਕਿਸਤਾਨ 'ਚ ਸਿੱਖਾਂ ਦਾ ਭਵਿੱਖ ਖਤਰੇ 'ਚ, ਲਗਾਤਾਰ ਹੋ ਰਹੇ ਹਨ ਘੱਟ ਗਿਣਤੀਆਂ 'ਤੇ ਹਮਲੇ

ਵੇਨਿਲਾ ਨੇ ਕਿਹਾ,''ਉਹ ਪਾਈ ਦੇ ਹੋਰ ਅੰਕ ਯਾਦ ਕਰਨਾ ਚਾਹੁੰਦੀ ਹੈ।'' ਇਸ ਤੋਂ ਪਹਿਲਾਂ ਮੈਮੋਰੀ ਟ੍ਰੇਨਰ ਸੈਂਸੀ ਸੂਰਜ ਨੇ 2018 ਵਿਚ ਪਾਈ ਦੇ 1,505 ਅੰਕਾਂ ਨੂੰ ਯਾਦ ਕਰਨ ਦਾ ਰਿਕਾਰਡ ਬਣਾਇਆ ਸੀ, ਜਿਸ ਨੂੰ ਈਸ਼ਾਨੀ ਨੇ ਤੋੜ ਦਿੱਤਾ। ਗਿਨੀਜ਼ ਵਰਲਡ ਰਿਕਾਰਡ ਰਾਜਵੀਰ ਮੀਨਾ ਦੇ ਨਾਮ 'ਤੇ ਹੈ ਜਿਹਨਾਂ ਨੇ 2015 ਵਿਚ ਭਾਰਤ ਵਿਚ ਵੀਆਈਟੀ ਯੂਨੀਵਰਸਿਟੀ ਵਿਚ 70,000 ਅੰਕ ਬੋਲ ਕੇ ਦਿਖਾਏ ਸਨ।

ਨੋਟ- ਸਿੰਗਾਪੁਰ ਵਿਚ ਭਾਰਤੀ ਮੂਲ ਦੀ ਬੱਚੀ ਨੇ ਬਣਾਇਆ ਰਿਕਾਰਡ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana