ਅਫਰੀਕਾ ਵਿਚ ਫਸੇ ਭਾਰਤੀ ਪਰਿਵਾਰ ਨੇ ਵਿਦੇਸ਼ ਮੰਤਰਾਲੇ ਨੂੰ ਕੀਤੀ ਮਦਦ ਦੀ ਅਪੀਲ

08/13/2019 5:23:05 PM

ਆਬਿਦ ਜਾਮ (ਏਜੰਸੀ)- ਬਿਹਾਰ ਦੇ ਬੇਤੀਆ ਜ਼ਿਲੇ ਦਾ ਇਕ ਪਰਿਵਾਰ ਪੱਛਮੀ ਅਫਰੀਕਾ ਵਿਚ ਫੱਸ ਗਿਆ ਹੈ। ਉਹ ਤਿੰਨ ਮਹੀਨੇ ਪਹਿਲਾਂ ਹੀ ਪੱਛਮੀ ਅਫਰੀਕਾ ਗਿਆ ਸੀ। ਭਾਰਤੀ ਵਿਅਕਤੀ ਨਿਸ਼ਾਂਤ ਕੁਮਾਰ ਪੋਦਾਰ ਉਥੇ ਆਬਿਦ ਜਾਮ ਸ਼ਹਿਰ ਵਿਚ ਨੌਕਰੀ ਕਰਨ ਲਈ ਪਰਿਵਾਰ ਦੇ ਨਾਲ ਗਿਆ ਸੀ। ਪਰ ਉਸ ਦੇ ਨਾਲ ਅਜਿਹੀ ਘਟਨਾ ਵਾਪਰੀ ਕਿ ਪੂਰਾ ਪਰਿਵਾਰ ਉਥੇ ਫੱਸ ਗਿਆ ਹੈ। ਹੁਣ ਪਰਿਵਾਰ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਯਾਦ ਕਰ ਰਿਹਾ ਹੈ ਅਤੇ ਉਥੋਂ ਬਾਹਰ ਨਿਕਲਣ ਦੀ ਅਪੀਲ ਕਰ ਰਿਹਾ ਹੈ।

ਦਰਅਸਲ ਸੋਸ਼ਲ ਮੀਡੀਆ 'ਤੇ ਨਿਸ਼ਾਂਤ ਕੁਮਾਰ ਪੋਦਾਰ ਦੀ ਪਤਨੀ ਸੋਨਲ ਆਪਣੀ ਬੱਚੀ ਨਾਲ ਗੁਹਾਰ ਲਗਾ ਰਹੀ ਹੈ। ਉਹ ਸੁਸ਼ਮਾ ਸਵਰਾਜ ਨੂੰ ਯਾਦ ਕਰ ਰਹੀ ਹੈ ਕਿ ਉਹ ਉਨ੍ਹਾਂ ਦੀ ਮਦਦ ਕਰੇ। ਉਸ ਨੇ ਦੱਸਿਆ ਕਿ ਉਸ ਕੋਲ ਪੈਸੇ ਨਹੀਂ ਹਨ। ਉਸ ਦੀ ਖੁਦ ਦੀ ਤਬੀਅਤ ਖਰਾਬ ਹੈ। ਸੋਨਲ ਨੇ ਦੱਸਿਆ ਕਿ ਉਨ੍ਹਾਂ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿਸ਼ਾਂਤ ਕੁਮਾਰ ਪੋਦਾਰ ਉਥੇ ਜਿਸ ਕੰਪਨੀ ਵਿਚ ਕੰਮ ਕਰਦਾ ਸੀ। ਉਸ ਕੰਪਨੀ ਦਾ ਕੈਸ਼ ਉਸ ਦੇ ਘਰ ਵਿਚ ਰੱਖਿਆ ਜਾਂਦਾ ਸੀ। ਬਾਅਦ ਵਿਚ ਕੰਪਨੀ ਦੇ ਲੋਕ ਕੈਸ਼ ਲੈ ਜਾਂਦੇ ਸਨ ਪਰ ਬੀਤੇ ਐਤਵਾਰ ਨੂੰ ਕੈਸ਼ ਲੈਣ ਕੋਈ ਨਹੀਂ ਆਇਆ ਕਾਫੀ ਉਡੀਕ ਤੋਂ ਬਾਅਦ ਪਰਿਵਾਰ ਬਾਜ਼ਾਰ ਚਲਾ ਗਿਆ ਪਰ ਇਸ ਦੌਰਾਨ ਘਰ ਵਿਚ ਚੋਰੀ ਹੋ ਗਈ ਅਤੇ ਸਾਰਾ ਕੈਸ਼ ਚੋਰ ਲੈ ਗਏ।

ਜਦੋਂ ਮਕਾਨ ਮਾਲਕ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਬੁਲਾ ਲਿਆ ਅਤੇ ਨਿਸ਼ਾਂਤ ਕੁਮਾਰ ਪੋਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਹੁਣ ਮਕਾਨ ਮਾਲਕ ਮਹਿਲਾ ਤੋਂ ਡੇਢ ਕਰੋੜ ਰੁਪਏ ਮੰਗ ਰਿਹਾ ਹੈ, ਜਿਸ ਤੋਂ ਬਾਅਦ ਸੋਨਲ ਨੇ ਸੋਸ਼ਲ ਮੀਡੀਆ ਰਾਹੀਂ ਭਾਰਤ ਤੋਂ ਮਦਦ ਦੀ ਅਪੀਲ ਕੀਤੀ ਹੈ। ਉਥੇ ਹੀ ਬੇਤੀਆ ਦੇ ਲਾਲ ਬਾਜ਼ਾਰ ਦੇ ਰਹਿਣ ਵਾਲੇ ਪ੍ਰਮੋਦ ਪੋਦਾਰ ਨੇ ਦੱਸਿਆ ਕਿ ਨਿਸ਼ਾਂਤ ਅਤੇ ਸੋਨਲ ਨੂੰ ਬਚਾਉਣ ਲਈ ਉਨ੍ਹਾਂ ਦੀ ਮਦਦ ਲਈ ਸੂਬਾ ਸਰਕਾਰ ਤੋਂ ਕੇਂਦਰ ਸਰਕਾਰ ਤੱਕ ਮਾਮਲਾ ਪਹੁੰਚਾ ਦਿੱਤਾ ਗਿਆ ਹੈ ਪਰ ਅਜੇ ਤੱਕ ਕੋਈ ਮਦਦ ਨਹੀਂ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ ਅਜਿਹੇ ਕਈ ਮਾਮਲੇ ਪਹਿਲਾਂ ਵੀ ਆ ਚੁੱਕੇ ਹਨ, ਜਿਸ ਦੇ ਲਈ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ।

Sunny Mehra

This news is Content Editor Sunny Mehra