ਭਾਰਤੀ ਅੰਬੈਸੀ ਆਪਣੇ ਨਾਗਰਿਕਾਂ ਦੀ ਮਦਦ ਲਈ ਵਚਨਬੱਧ : ਸਾਰੂਚੀ ਸ਼ਰਮਾ

11/20/2019 3:21:22 PM

ਮਿਲਾਨ, (ਸਾਬੀ ਚੀਨੀਆ)— ਸੈਂਟਰ ਇਟਲੀ ਦੇ ਜ਼ਿਲਾ ਆਰੇਸੋ ਦੇ ਭਾਰਤੀ ਨੁਮਾਇੰਦਿਆਂ ਵਲੋਂ ਨੌਜਵਾਨ ਆਗੂ ਹਰਪ੍ਰੀਤ ਸਿੰਘ ਜੀਰਾ ਦੀ ਅਗਵਾਈ ਹੇਠ ਰੋਮ ਅੰਬੈਸੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਇਟਲੀ ਰਹਿੰਦੇ ਭਾਰਤੀ ਨਾਗਰਿਕਾਂ ਦੀਆਂ ਮੁਸ਼ਕਲਾਂ ਸਬੰਧੀ ਗੱਲ ਕਰਦਿਆਂ ਫਸਟ ਸੈਕੇਟਰੀ ਮੈਡਮ ਸਾਰੁਚੀ ਸ਼ਰਮਾ ਨੇ ਵਿਸ਼ਵਾਸ ਦੁਵਾਇਆ ਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦੀ ਹਰ ਸੰਭਵ ਮਦਦ ਲਈ ਹਮੇਸ਼ਾ ਤਿਆਰ ਹਨ।

ਉਹ ਵੱਖ-ਵੱਖ ਇਲਾਕਿਆਂ ਵਿਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਖਬਰਸਾਰ ਲੈ ਰਹੇ ਹਨ ਤੇ ਪਾਸਪੋਰਟ ਸਬੰਧੀ ਮੁਸ਼ਕਲਾਂ ਦੇ ਹੱਲ ਲਈ ਪਾਸਪੋਰਟ ਕੈਂਪ ਲਗਾ ਰਹੇ ਹਨ। ਇਸੇ ਤਰ੍ਹਾਂ ਹਰ ਬੁੱਧਵਾਰ 3 ਤੋਂ 5 ਵਜੇ ਤੱਕ ਅੰਬੈਸੀ ਵਿਚ ਓਪਨ ਹਾਊਸ ਮੀਟਿੰਗਾਂ ਲਈ ਵੀ ਟਾਇਮ ਰੱਖਿਆ ਗਿਆ ਹੈ। ਇਸ ਮੌਕੇ ਸੁਖਜਿੰਦਰਜੀਤ ਸਿੰਘ ਕਾਹਲੋ, ਇੰਦਰਜੀਤ ਸਿੰਘ, ਉਂਕਾਰ ਸਿੰਘ, ਸਿੰਥਦਰਪਾਲ ਸਿੰਘ ਮੌਜੂਦ ਸਨ, ਜਿਨ੍ਹਾਂ ਵਲੋਂ ਮੈਡਮ ਸਾਰੁਚੀ ਸ਼ਰਮਾ ਨੂੰ ਰੋਮ ਅੰਬੈਸੀ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਆਖਿਆ ਗਿਆ ।