ਭਾਰਤੀ ਮੂਲ ਦੇ ਡਾਕਟਰ ਦੀ ਅਗਵਾਈ ''ਚ ਹੋਇਆ ਕੋਵਿਡ-19 ਮਰੀਜ਼ ਦੇ ਦੋਹਾਂ ਫੇਫੜਿਆਂ ਦਾ ਟਰਾਂਸਪਲਾਂਟ

07/11/2020 4:32:00 PM

ਨਿਊਯਾਰਕ- ਭਾਰਤੀ ਮੂਲ ਦੇ ਇਕ ਡਾਕਟਰ ਸਮੇਤ ਸਰਜਨਾਂ ਦੀ ਇਕ ਟੀਮ ਨੇ ਇਕ ਮਰੀਜ਼ ਦੇ ਦੋਹਾਂ ਫੇਫੜਿਆਂ ਦਾ ਟਰਾਂਸਪਲਾਂਟ ਕੀਤਾ, ਜੋ ਕੋਵਿਡ-19 ਬੀਮਾਰੀ ਕਾਰਨ ਖਰਾਬ ਹੋ ਗਏ ਸਨ। ਇਕ ਮਹੀਨੇ 'ਚ ਇਹ ਦੂਜੀ ਵਾਰ ਹੈ, ਜਦੋਂ ਡਾਕਟਰਾਂ ਦੀ ਇਸੇ ਟੀਮ ਨੇ ਕਿਸੇ ਮਰੀਜ਼ ਦੇ ਦੋਹਾਂ ਫੇਫੜਿਆਂ ਦਾ ਟਰਾਂਸਪਲਾਂਟ ਕੀਤਾ। ਇਲੀਨੋਇਸ ਦੇ 60 ਸਾਲ ਦੀ ਉਮਰ 'ਚ ਇਸ ਮਰੀਜ਼ ਨੇ 100 ਦਿਨਾ ਈ.ਸੀ.ਐੱਮ.ਓ. 'ਤੇ ਬਿਤਾਏ। ਈ.ਸੀ.ਐੱਮ.ਓ. ਇਕ ਅਜਿਹੀ ਜੀਵਨ ਰੱਖਿਅਕ ਮਸ਼ੀਨ ਹੈ, ਜੋ ਦਿਲ ਅਤੇ ਫੇਫੜਿਆਂ ਦਾ ਕੰਮ ਕਰਦਾ ਹੈ। ਇਸ ਵਿਅਕਤੀ ਦੀ ਪਿਛਲੇ ਹਫ਼ਤੇ ਨੌਰਥਵੈਸਟਰਨ ਮੈਮੋਰੀਅਲ ਹਸਪਤਾਲ 'ਚ ਸਰਜਰੀ ਹੋਈ। 7 ਦਿਨਾਂ 'ਚ ਫੇਫੜਿਆਂ ਦਾ 7 ਟਰਾਂਸਪਲਾਂਟ ਕਰਨ ਵਾਲੇ ਡਾ. ਅੰਕਿਤ ਭਾਰਤ ਨੇ ਕਿਹਾ,''ਅਜਿਹੇ ਜਟਿਲ ਮਰੀਜ਼ਾਂ 'ਚ ਲਗਾਤਾਰ ਫੇਫੜਿਆਂ ਦਾ ਟਰਾਂਸਪਲਾਂਟ ਕਰਨਾ ਚੁਣੌਤੀਪੂਰਨ ਕੰਮ ਹੈ ਅਤੇ ਮੈਨੂੰ ਆਪਣੀ ਟੀਮ ਦੇ ਸਮਰਪਣ 'ਤੇ ਬੇਹੱਦ ਮਾਣ ਹੈ।'' 

ਇਹ ਮਰੀਜ਼ ਮਾਰਚ 'ਚ ਕੋਵਿਡ-19 ਦੀ ਲਪੇਟ 'ਚ ਆਇਆ ਸੀ। ਡਾ. ਭਾਰਤ ਨੇ ਕਿਹਾ,''ਇਤਫ਼ਾਕ ਨਾਲ ਟਰਾਂਸਪਲਾਂਟ ਮਰੀਜ਼ ਦੇ ਈ.ਸੀ.ਐੱਮ.ਓ. ਪ੍ਰਣਾਲੀ 'ਤੇ ਰਹਿਣ ਦੇ 100ਵੇਂ ਦਿਨ ਹੋਇਆ।'' ਆਮ ਤੌਰ 'ਤੇ ਦੋਹਾਂ ਫੇਫੜਿਆਂ ਦੇ ਟਰਾਂਸਪਲਾਂਟ 'ਚ 6 ਤੋਂ 7 ਘੰਟੇ ਦਾ ਸਮਾਂ ਲੱਗਦਾ ਹੈ ਪਰ ਕੋਰੋਨਾ ਵਾਇਰਸ ਬੀਮਾਰੀ ਕਾਰਨ ਫੇਫੜਿਆਂ ਦੇ ਜ਼ਿਆਦਾ ਖਰਾਬ ਹੋਣ ਅਤੇ ਛਾਤੀ 'ਚ ਗੰਭੀਰ ਇਨਫੈਕਸ਼ਨ ਕਾਰਨ ਇਸ ਸਰਜਰੀ 'ਚ ਕਰੀਬ 10 ਘੰਟੇ ਲੱਗੇ। ਡਾ. ਭਾਰਤ ਦੀ ਅਗਵਾਈ 'ਚ ਨੌਰਥਵੈਸਟਰਨ ਦੇ ਡਾਕਟਰਾਂ ਨੇ ਜੂਨ 'ਚ ਕੋਵਿਡ-19 ਦੀ 20 ਸਾਲਾ ਮਰੀਜ਼ ਦੇ ਫੇਫੜਿਆਂ ਦਾ ਟਰਾਂਸਪਲਾਂਟ ਕੀਤਾ ਸੀ, ਜਿਸ ਨੂੰ ਅਮਰੀਕਾ 'ਚ ਕੋਰੋਨਾ ਵਾਇਰਸ ਮਰੀਜ਼ ਦੇ ਫੇਫੜਿਆਂ ਦਾ ਪਹਿਲਾ ਟਰਾਂਸਪਲਾਂਟ ਦੱਸਿਆ ਗਿਆ।

DIsha

This news is Content Editor DIsha