ਮਹਾਰਾਣੀ ਦੁਆਰਾ ਸਨਮਾਨਿਤ ਭਾਰਤੀ ਸ਼ਖ਼ਸ ਕਰ ਰਿਹੈ ਦੇਸ਼ ਨਿਕਾਲੇ ਦਾ ਸਾਹਮਣਾ, ਸਮਰਥਨ ''ਚ ਆਏ ਲੋਕ

02/12/2023 4:38:39 PM

ਲੰਡਨ (ਏਜੰਸੀ): ਮਹਾਰਾਣੀ ਐਲਿਜ਼ਾਬੈਥ II ਦੁਆਰਾ ਸਨਮਾਨਿਤ ਇੱਕ ਭਾਰਤੀ ਨੂੰ ਯੂਕੇ ਵਿੱਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਿਹਾ ਹੈ। 42 ਸਾਲਾ ਵਿਮਲ ਪੰਡਯਾ ਨੂੰ ਕੋਵਿਡ-19 ਮਹਾਮਾਰੀ ਦੌਰਾਨ 50 ਪਰਿਵਾਰਾਂ ਨੂੰ ਮੁਫ਼ਤ ਭੋਜਨ ਦੇਣ ਲਈ ਸਨਮਾਨਿਤ ਕੀਤਾ ਗਿਆ ਸੀ। ਕਾਨੂੰਨੀ ਵੀਜ਼ਾ ਦੀ ਲੜਾਈ ਹਾਰ ਜਾਣ ਤੋਂ ਬਾਅਦ, ਉਸਨੂੰ ਹੁਣ ਭਾਰਤ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਦੱਖਣੀ-ਪੂਰਬੀ ਲੰਡਨ ਦੇ ਵਸਨੀਕਾਂ ਦੇ ਇੱਕ ਸਮੂਹ ਨੇ ਆਪਣੇ "ਪਿਆਰੇ ਭਾਈਚਾਰੇ ਦੇ ਮੈਂਬਰ" ਲਈ ਲੜਨ ਦੀ ਸਹੁੰ ਖਾਧੀ ਹੈ।

ਸਟੱਡੀ ਵੀਜ਼ੇ 'ਤੇ ਆਇਆ ਸੀ ਯੂ.ਕੇ

ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਵਿਮਲ ਪੰਡਯਾ 2011 ਵਿੱਚ ਸਟੱਡੀ ਵੀਜ਼ੇ 'ਤੇ ਭਾਰਤ ਤੋਂ ਯੂਕੇ ਆਇਆ ਸੀ, ਪਰ ਤਿੰਨ ਸਾਲ ਬਾਅਦ ਯੂਕੇ ਦੇ ਗ੍ਰਹਿ ਦਫਤਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਦੇ ਉਸ ਦੇ ਕਾਲਜ ਦੇ ਅਧਿਕਾਰ ਨੂੰ ਰੱਦ ਕਰ ਦਿੱਤਾ ਸੀ। ਪੰਡਯਾ, ਜੋ ਦੱਖਣੀ ਲੰਡਨ ਦੇ ਰੋਦਰਹੀਥ ਵਿੱਚ ਰਹਿੰਦਾ ਹੈ, ਉਸ ਤੋਂ ਬਾਅਦ ਯੂਕੇ ਵਿੱਚ 11 ਸਾਲ ਬਿਤਾ ਚੁੱਕਾ ਹੈ। ਹਾਲ ਹੀ ਵਿੱਚ ਉਹ ਇਮੀਗ੍ਰੇਸ਼ਨ ਟ੍ਰਿਬਿਊਨਲ ਵਿੱਚ ਸੁਣਵਾਈ ਹਾਰ ਗਿਆ ਅਤੇ ਹੁਣ ਅਗਲੀ ਲੜਾਈ ਲਈ ਆਪਣੇ ਵਕੀਲਾਂ ਨਾਲ ਗੱਲਬਾਤ ਕਰ ਰਿਹਾ ਹੈ। ਯੂਕੇ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਉਸਨੂੰ ਸੂਚਿਤ ਕੀਤਾ ਕਿ ਜਿਸ ਕਾਲਜ ਵਿੱਚ ਉਸਨੇ ਦਾਖਲਾ ਲਿਆ ਸੀ ਉਹ ਸਪਾਂਸਰਸ਼ਿਪ ਦਾ ਅਧਿਕਾਰ ਗੁਆ ਚੁੱਕਾ ਹੈ, ਪਰ ਨਾ ਤਾਂ ਕਾਲਜ ਅਤੇ ਨਾ ਹੀ ਹੋਮ ਆਫਿਸ ਨੇ ਕਥਿਤ ਤੌਰ 'ਤੇ ਇਸ ਬਾਰੇ ਉਸਨੂੰ ਸੂਚਿਤ ਕੀਤਾ। ਪੰਡਯਾ ਦੇ ਸਮਰਥਨ 'ਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।

ਬ੍ਰਿਟੇਨ ਦੇ ਲੋਕ ਪੰਡਯਾ ਦੇ ਸਮਰਥਨ 'ਚ ਸਾਹਮਣੇ ਆਏ

ਪੜ੍ਹੋ ਇਹ ਅਹਿਮ ਖ਼ਬਰ-'ਆਪਰੇਸ਼ਨ ਦੋਸਤ' ਦਾ 7ਵਾਂ ਜਹਾਜ਼ ਪਹੁੰਚਿਆ ਸੀਰੀਆ, ਭੇਜੀ ਗਈ 23 ਟਨ ਤੋਂ ਵਧੇਰੇ ਰਾਹਤ ਸਮੱਗਰੀ (ਤਸਵੀਰਾਂ)

ਸਥਾਨਕ ਭਾਈਚਾਰੇ ਦੇ ਨਾਲ-ਨਾਲ ਬ੍ਰਿਟੇਨ ਭਰ ਦੇ ਲੋਕ ਪੰਡਯਾ ਦੇ ਸਮਰਥਨ 'ਚ ਸਾਹਮਣੇ ਆਏ ਹਨ। ਪੰਡਯਾ ਦੇ ਸਮਰਥਨ 'ਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਉਸ ਦੇ ਸਮਰਥਨ 'ਚ ਸੈਂਕੜੇ ਪ੍ਰਦਰਸ਼ਨ ਹੋਏ ਹਨ। ਦੱਸ ਦੇਈਏ ਕਿ ਉਸਦਾ ਵੀਜ਼ਾ ਬਹਾਲ ਕਰਨ ਲਈ ਇੱਕ ਆਨਲਾਈਨ ਪਟੀਸ਼ਨ 'ਤੇ 1,75,000 ਤੋਂ ਵੱਧ ਦਸਤਖਤ ਹੋਏ ਹਨ ।ਯੂਕੇ ਬਾਰਡਰ ਫੋਰਸ ਦੇ ਅਧਿਕਾਰੀਆਂ ਨੇ ਉਸ ਨੂੰ ਸੂਚਿਤ ਕੀਤਾ ਕਿ ਜਿਸ ਕਾਲਜ ਵਿੱਚ ਉਸਨੇ ਦਾਖਲਾ ਲਿਆ ਸੀ, ਉਹ ਸਪਾਂਸਰਸ਼ਿਪ ਦਾ ਅਧਿਕਾਰ ਗੁਆ ਚੁੱਕਾ ਹੈ, ਪਰ ਨਾ ਤਾਂ ਕਾਲਜ ਅਤੇ ਨਾ ਹੀ ਹੋਮ ਆਫਿਸ ਨੇ ਕਥਿਤ ਤੌਰ 'ਤੇ ਇਸ ਬਾਰੇ ਉਸ ਨੂੰ ਸੂਚਿਤ ਕੀਤਾ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana