UAE 'ਚ ਲਾਪਤਾ ਹੋਏ ਭਾਰਤੀ ਨੌਜਵਾਨ ਦੀ ਮੌਤ, ਮਾਪਿਆਂ 'ਤੇ ਟੁੱਟਾ ਦੁੱਖਾਂ ਦਾ ਪਹਾੜ

08/09/2023 1:24:25 PM

ਦੁਬਈ (ਏਜੰਸੀ): ਇਕ ਭਾਰਤੀ ਜੋੜਾ ਜੋ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਆਪਣੇ ਲਾਪਤਾ ਪੁੱਤਰ ਦਾ ਪਤਾ ਲਗਾਉਣ ਲਈ ਗਿਆ ਸੀ, ਉੱਥੇ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਦੁਖੀ ਹੋ ਗਿਆ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਦਿ ਖਲੀਜ ਟਾਈਮਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੰਡੇ ਦੀ ਲਾਸ਼, ਜਿਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ, ਕਈ ਦਿਨਾਂ ਤੱਕ ਅਣਪਛਾਤੀ ਰਹੀ ਕਿਉਂਕਿ ਉਹ ਇਕੱਲਾ ਰਹਿੰਦਾ ਸੀ ਅਤੇ ਉਸ ਦਾ ਕਿਸੇ ਨਾਲ ਜ਼ਿਆਦਾ ਸੰਪਰਕ ਵੀ ਨਹੀਂ ਸੀ। 

ਮਾਤਾ-ਪਿਤਾ ਨੇ ਆਪਣੇ ਪੁੱਤਰ ਨੂੰ 10 ਸਾਲਾਂ ਤੋਂ ਵੱਧ ਸਮੇਂ ਤੋਂ ਨਹੀਂ ਦੇਖਿਆ ਸੀ। ਜਾਣਕਾਰੀ ਮੁਤਾਬਕ ਮਾਤਾ-ਪਿਤਾ ਨੇ ਮੁੰਡੇ ਨੂੰ ਘਰ ਵਾਪਸ ਪਰਤਣ ਦੀ ਅਪੀਲ ਕੀਤੀ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਸਮਾਜ ਸੇਵਕ ਅਸ਼ਰਫ ਥਾਮਰਸੇਰੀ ਅਨੁਸਾਰ ਕੁੜਮਾਈ ਟੁੱਟਣ ਤੋਂ ਬਾਅਦ ਮੁੰਡੇ ਨੂੰ ਆਪਣੇ ਘਰ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਉਹ ਕਦੇ ਘਰ ਨਹੀਂ ਪਰਤਿਆ। ਕਈ ਮਹੀਨਿਆਂ ਤੋਂ ਆਪਣੇ ਪੁੱਤਰ ਨਾਲ ਸੰਪਰਕ ਟੁੱਟਣ ਤੋਂ ਬਾਅਦ ਚਿੰਤਤ ਮਾਪਿਆਂ ਨੇ ਉਸ ਦੀ ਭਾਲ ਲਈ ਯੂ.ਏ.ਈ. ਆਉਣ ਦਾ ਫ਼ੈਸਲਾ ਕੀਤਾ। ਕਿਉਂਕਿ ਉਨ੍ਹਾਂ ਕੋਲ ਬਹੁਤ ਘੱਟ ਜਾਣਕਾਰੀ ਸੀ, ਇਸ ਲਈ ਉਨ੍ਹਾਂ ਨੇ ਉਸ ਦੇ ਪਤੇ ਦੀ ਭਾਲ ਵਿਚ ਕਈ ਲੋਕਾਂ ਦਾ ਦਰਵਾਜ਼ਾ ਖੜਕਾਇਆ।  

ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਹੜ੍ਹ ਦਾ ਕਹਿਰ, 33 ਲੋਕਾਂ ਦੀ ਮੌਤ ਤੇ 18 ਹੋਰ ਲਾਪਤਾ (ਤਸਵੀਰਾਂ)

ਕਈ ਦਿਨਾਂ ਦੀ ਭਾਲ ਤੋਂ ਬਾਅਦ ਮਾਪਿਆਂ ਨੇ ਆਪਣੇ ਪੁੱਤਰ ਦੀ ਰਿਹਾਇਸ਼ ਦਾ ਪਤਾ ਲਗਾਇਆ ਅਤੇ ਉੱਥੇ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਾ ਕਿ ਉਹ ਹੁਣ ਨਹੀਂ ਰਿਹਾ। ਫਿਰ ਉਹਨਾਂ ਨੇ ਆਪਣੇ ਪੁੱਤਰ ਦੀ ਲਾਸ਼ ਅਤੇ ਦੇਸ਼ ਵਾਪਸੀ ਲਈ ਲੋੜੀਂਦੀਆਂ ਰਸਮਾਂ ਪੂਰੀਆਂ ਕੀਤੀਆਂ। ਅਸ਼ਰਫ ਨੇ ਦਿ ਖਲੀਜ਼ ਟਾਈਮਜ਼ ਨੂੰ ਦੱਸਿਆ ਕਿ "ਉਹ ਮਾਪਿਆਂ ਦੇ ਚਿਹਰਿਆਂ 'ਤੇ ਛਾਈ ਉਦਾਸੀ ਨੂੰ ਕਦੇ ਨਹੀਂ ਭੁੱਲ ਸਕਦਾ। ਇਹ ਸਭ ਤੋਂ ਦਿਲ ਦਹਿਲਾਉਣ ਵਾਲੇ ਮਾਮਲਿਆਂ ਵਿੱਚੋਂ ਇੱਕ ਸੀ ਜਿਸ ਨਾਲ ਉਹ ਨਜਿੱਠਿਆ।" ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ ਵਿੱਚ 3,860,000 ਤੋਂ ਵੱਧ ਭਾਰਤੀ ਪ੍ਰਵਾਸੀਆਂ ਦੇ ਰਹਿਣ ਦਾ ਅਨੁਮਾਨ ਹੈ, ਜੋ ਕਿ ਦੇਸ਼ ਦੀ ਕੁੱਲ ਆਬਾਦੀ ਦਾ 38 ਪ੍ਰਤੀਸ਼ਤ ਤੋਂ ਵੱਧ ਹੈ। ਇਸ ਸਾਲ ਜੂਨ ਵਿੱਚ 35 ਸਾਲਾ ਭਾਰਤੀ ਪ੍ਰਵਾਸੀ ਨੀਤੂ ਗਾਂਸ਼ ਦੀ ਦੁਬਈ ਵਿੱਚ ਘਰ ਵਿੱਚ ਇਸ਼ਨਾਨ ਕਰਦੇ ਸਮੇਂ ਬਿਜਲੀ ਦਾ ਝਟਕਾ ਲੱਗਣ ਨਾਲ ਮੌਤ ਹੋ ਗਈ ਸੀ। ਇਸ ਸਾਲ ਦੇ ਸ਼ੁਰੂ ਵਿੱਚ ਕੇਰਲ ਦਾ ਇੱਕ 48 ਸਾਲਾ ਵਿਅਕਤੀ ਯੂਏਈ ਤੋਂ ਲਾਪਤਾ ਹੋ ਗਿਆ ਸੀ ਅਤੇ ਪਾਕਿਸਤਾਨ ਦੀ ਇੱਕ ਜੇਲ੍ਹ ਵਿੱਚ ਮ੍ਰਿਤਕ ਪਾਇਆ ਗਿਆ ਸੀ। ਪਾਕਿਸਤਾਨ ਸਰਕਾਰ ਨੇ ਅਟਾਰੀ ਸਰਹੱਦ 'ਤੇ ਲਾਸ਼ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana