ਇਸ ਦੇਸ਼ ''ਚ ਵਿਆਹਾਂ ਵਾਂਗ ਸਸਕਾਰ ਮੌਕੇ ਵੀ ਪੈਸੇ ਬਰਬਾਦ ਕਰ ਰਿਹੈ ਭਾਰਤੀ ਭਾਈਚਾਰਾ

10/01/2020 11:28:39 AM

ਜੌਹਾਨਸਬਰਗ- ਦੱਖਣੀ ਅਫਰੀਕੀ ਹਿੰਦੂ ਮਹਾਸਭਾ ਨੇ ਕਿਹਾ ਕਿ ਇੱਥੇ ਅੰਤਿਮ ਸਸਕਾਰ ਕਿਸੇ ਵਿਅਕਤੀ ਦੇ ਜਾਣ ਦੇ ਵਿਛੋੜੇ ਦਾ ਦੁੱਖ ਸਾਂਝਾ ਕਰਨ ਲਈ ਰਸਮਾਂ ਨਹੀਂ ਹੁੰਦੀਆਂ ਸਗੋਂ ਲੋਕ ਪੈਸੇ ਦਾ ਦਿਖਾਵਾ ਕਰਨ ਲਈ ਪੁੱਜਦੇ ਹਨ। 

ਮਹਾਸਭਾ ਦੇ ਮੁਖੀ ਅਸ਼ਵਨੀ ਤ੍ਰਿਕਮਜੀ ਨੇ ਕਿਹਾ ਕਿ ਹਿੰਦੂ ਪਰੰਪਰਾ ਮੁਤਾਬਕ ਲੋਕ ਸਾਦੇ ਕੱਪੜੇ ਪਾ ਕੇ ਮ੍ਰਿਤਕ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਦਕਿ ਹੁਣ ਲੋਕ ਦਿਖਾਵਾ ਕਰਨ ਵੱਲ ਵੱਧ ਰਹੇ ਹਨ। ਅੰਤਿਮ ਸਸਕਾਰ ਮੌਕੇ ਸ਼ਮਸ਼ਾਨ ਘਾਟ ਤੱਕ ਲੋਕ ਬੈਗਪਾਈਪ ਤੇ ਬੈਂਟਲੇ ਕਾਰਾਂ ਰਾਹੀਂ ਸਿਰਫ ਪੈਸੇ ਦਾ ਦਿਖਾਵਾ ਕਰਨ ਲਈ ਜਾਂਦੇ ਹਨ। ਸਾਧਾਰਣ ਕੱਪੜੇ ਨਹੀਂ ਸਗੋਂ ਅੰਗਰੇਜ਼ੀ ਬਸਤੀਵਾਦੀ ਸ਼ੈਲੀ ਦੇ ਸੂਟ ਪਾ ਕੇ ਜਾਂਦੇ ਹਨ। 

ਉਨ੍ਹਾਂ ਕਿਹਾ ਕਿ ਭਾਈਚਾਰੇ ਵਲੋਂ ਇਸ ਸਭ ਦੀਆਂ ਸ਼ਿਕਾਇਤਾ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਹਿੰਦੂ ਭਾਈਚਾਰੇ ਦੇ ਕੁਝ ਲੋਕ ਵਿਆਹਾਂ ਵਾਂਗ ਸਸਕਾਰ ਮੌਕੇ ਵੀ ਦਿਖਾਵਾ ਕਰਨ ਲਈ ਲੱਖਾਂ ਪੈਸੇ ਰੋੜ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਦੇਖਿਆ ਜਾਂਦਾ ਹੈ ਕਿ ਜਿਸ ਵਿਅਕਤੀ ਘਰ ਵਿਚ ਜ਼ਰੂਰਤ ਯੋਗ ਸਮਾਨ ਵੀ ਨਹੀਂ ਦਿੱਤਾ ਗਿਆ ਸੀ, ਉਸ ਦੀ ਮੌਤ ਮਗਰੋਂ ਪੈਸੇ ਬਰਬਾਦ ਕਰਕੇ ਆਪਣੀ ਸ਼ਾਨ ਦਿਖਾਈ ਜਾਂਦੀ ਹੈ।

Lalita Mam

This news is Content Editor Lalita Mam