ਭਾਰਤੀ ਵਿਅਕਤੀ ਦੀ ਆਸਟਰੇਲੀਆਈ ਨਾਗਰਿਕਤਾ ਧੋਖਾਧੜੀ ਕਾਰਨ ਕੀਤੀ ਰੱਦ

02/23/2019 1:47:49 AM

ਆਸਟਰੇਲੀਆ—ਇਕ ਭਾਰਤੀ ਵਿਅਕਤੀ ਤੋਂ ਉਸ ਦੀ ਆਸਟਰੇਲੀਆਈ ਨਾਗਰਿਕਤਾ ਖੋ ਲਈ ਗਈ, ਜਦੋਂ ਗ੍ਰਹਿ ਮੰਤਰਾਲੇ ਨੂੰ ਪਤਾ ਲੱਗਿਆ ਕਿ ਉਸ ਨੇ ਇਕ ਭਾਰਤੀ ਪਾਸਪੋਰਟ ਲੈਣ ਲਈ ਧੋਖਾਧੜੀ ਕੀਤੀ ਸੀ ਜੋ 2003 'ਚ ਆਸਟਰੇਲੀਆ ਦੀ ਯਾਤਰਾ ਲਈ ਇਸਤੇਮਾਲ ਕੀਤਾ ਗਿਆ ਸੀ, ਇਕ ਵਾਰ ਵੀਜ਼ਾ ਲੈਣ ਲਈ ਅਤੇ ਬਾਅਦ 'ਚ 2007 'ਚ ਆਸਟਰੇਲੀਆਈ ਨਾਗਰਿਕਤਾ ਲਈ। 
ਗ੍ਰਹਿ ਮੰਤਰਾਲੇ ਦੇ ਪੀਟਰ ਨੇ ਵਿਅਕਤੀਗਤ ਰੂਪ ਤੋਂ ਪਿਛਲੇ ਸਾਲ ਜੂਨ 'ਚ ਮਿਸਟਰ ਸਿੰਘ ਕੀਤੀ ਆਸਟਰੇਲੀਆ ਨਾਗਰਿਕਤਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ, ਕਿਉਂਕਿ ਵਿਭਾਗ ਦੇ ਫੋਰਾਂਸਿਕ ਮਾਹਰਾਂ ਨੇ ਧੋਖਾਧੜੀ ਦਾ ਪਤਾ ਲਗਾਇਆ ਸੀ।

Hardeep kumar

This news is Content Editor Hardeep kumar