ਭਾਰਤੀ ਨਾਗਰਿਕ ’ਤੇ 6 ਲੱਖ ਡਾਲਰ ਦੀ ਠੱਗੀ ਕਰਨ ਦਾ ਦੋਸ਼

01/13/2022 2:12:33 PM

ਨਿਊਯਾਰਕ (ਭਾਸ਼ਾ) : ਇਕ ਭਾਰਤੀ ਨਾਗਰਿਕ ਅਤੇ ਅਮਰੀਕਾ ਦੇ ਇਕ ਵਿਅਕਤੀ ’ਤੇ ਦੇਸ਼ ਭਰ ਦੇ ਬਜ਼ੁਰਗ ਲੋਕਾਂ ਤੋਂ ਕਰੀਬ 6,00,000 ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਅਮਰੀਕਾ ਨਿਆਂ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤ ਦੇ ਰਵੀ ਕੁਮਾਰ ਅਤੇ ਟੈਕਸਾਸ ਦੇ ਐਂਥਨੀ ਮੁਨੀਗੇਟੀ ’ਤੇ 20 ਦੋਸ਼ ਲਗਾਏ ਗਏ ਹਨ। ਅਜਿਹਾ ਦੱਸਿਆ ਗਿਆ ਹੈ ਕਿ ਕੁਮਾਰ ਭਾਰਤ ਵਿਚ ਹਨ ਅਤੇ ਉਸ ਨੂੰ ਭਗੋੜਾ ਮੰਨਿਆ ਜਾ ਰਿਹਾ ਹੈ। 

ਅਮਰੀਕੀ ਅਟਾਰਨੀ ਜੈਨੀਫਰ ਲਾਵਰੀ ਨੇ ਦੱਸਿਆ ਕਿ ਮੁਨੀਗੇਟੀ ਨੂੰ ਦੇਸ਼ ਭਰ ਦੇ ਕਈ ਬਜ਼ੁਰਗ ਪੀੜਤਾਂ ਨਾਲ 6,00,000 ਡਾਲਰ ਤੋਂ ਜ਼ਿਆਦਾ ਦੀ ਠੱਗੀ ਕਰਨ ਦੇ ਦੋਸ਼ਾਂ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਮੁਨੀਗੇਟੀ ਅਤੇ ਕੁਮਾਰ ’ਤੇ ਮਨੀ ਲਾਂਡਰਿੰਗ ਦੀ ਸਾਜਿਸ਼ ਰਚਣ, ਦੂਰਸੰਚਾਰ ਧੋਖਾਧੜੀ ਦੇ 20 ਦੋਸ਼ ਅਤੇ ਮਨੀ ਲਾਂਡਰਿੰਗ ਦੇ 6 ਦੋਸ਼ ਲਗਾਏ ਗਏ ਹਨ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਰੇਕ ਦੋਸ਼ ਵਿਚ 20 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਦੋਸ਼ਾਂ ਮੁਤਾਬਕ ਦੋਵਾਂ ਦੋਸ਼ੀਆਂ ਅਤੇ ਹੋਰ ਲੋਕਾਂ ਨੇ ਅਮਰੀਕਾ ਅਤੇ ਭਾਰਤ ਵਿਚ ਕਈ ਸਥਾਨਾਂ ਤੋਂ ਕੰਮ ਕਰਦੇ ਹੋਏ ਵੱਖ-ਵੱਖ ਧੋਖਾਧੜੀ ਯੋਜਨਾਵਾਂ ਚਲਾ ਕੇ ਅਮਰੀਕਾ ਵਿਚ ਮੁੱਖ ਤੌਰ ’ਤੇ ਬਜ਼ੁਰਗ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਇਆ।
 

cherry

This news is Content Editor cherry