US ''ਚ ਬੈਨ ਹੋਈਆਂ ਦਵਾਈਆਂ ਦਰਾਮਦ ਕਰਨ ''ਤੇ ਭਾਰਤੀ ਕਾਰੋਬਾਰੀ ਦੋਸ਼ੀ ਕਰਾਰ

12/10/2019 10:58:27 AM

ਵਾਸ਼ਿੰਗਟਨ, (ਭਾਸ਼ਾ)— ਅਮਰੀਕਾ 'ਚ ਇਕ 37 ਸਾਲਾ ਭਾਰਤੀ ਕਾਰੋਬਾਰੀ ਨੂੰ ਬੈਨ ਹੋਈਆਂ ਦਵਾਈਆਂ ਦਰਾਮਦ ਕਰਨ ਅਤੇ ਘੁਟਾਲਾ ਕਰਨ ਦੀ ਸਾਜਿਸ਼ ਰਚਣ ਨਾਲ ਜੁੜੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ । ਇੱਕ ਅਮਰੀਕੀ ਵਕੀਲ ਨੇ ਇਸ ਦੀ ਜਾਣਕਾਰੀ ਦਿੱਤੀ । ਨਾਗਪੁਰ ਨਾਲ ਸਬੰਧ ਰੱਖਣ ਵਾਲੇ ਜਤਿੰਦਰ ਹਰੀਸ਼ ਬੇਲਾਨੀ ਨੂੰ ਤਿੰਨ ਜੂਨ ਨੂੰ ਚੈੱਕ ਗਣਰਾਜ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਬਾਅਦ ਅਮਰੀਕਾ ਨੂੰ ਸੌਂਪ ਦਿੱਤਾ ਗਿਆ ।

ਅਮਰੀਕਾ ਦੇ ਨਿਆਂ ਵਿਭਾਗ ਵਲੋਂ ਮੰਗਲਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਕਿ ਨਸ਼ੀਲੇ ਪਦਾਰਥ ਦਰਾਮਦ ਘੁਟਾਲੇ ਦੇ ਦੋਸ਼ਾਂ ਲਈ ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਅਤੇ 10,00,000 ਅਮਰੀਕੀ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਅਸਲੀ ਸਜ਼ਾ ਅਪਰਾਧਾਂ ਦੀ ਗੰਭੀਰਤਾ ਅਤੇ ਪੁਰਾਣੇ ਅਪਰਾਧਿਕ ਇਤਿਹਾਸ  ਉੱਤੇ ਆਧਾਰਤ ਹੋਵੇਗੀ । ਬੇਲਾਨੀ ਨੇ ਨਸ਼ੀਲੇ ਪਦਾਰਥ ਵੰਡਣ ਵਾਲੀ ਕੰਪਨੀ ਐੱਲ. ਈ. ਈ. ਐੱਚ. ਪੀ. ਐੱਲ. ਚਲਾਉਣ ਦਾ ਦੋਸ਼ ਮੰਨ ਲਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ ਤੇ ਕਈ ਭਾਰਤੀ ਇਸ ਤਰ੍ਹਾਂ ਦੇ ਦੋਸ਼ਾਂ ਤਹਿਤ ਸਜ਼ਾ ਵੀ ਭੁਗਤ ਰਹੇ ਹਨ।