ਭਾਰਤੀ ਫੌਜ ਮੁਖੀ ਦੇ ਬਿਆਨ ''ਤੇ ਪਾਕਿ ਨੂੰ ਲੱਗੀਆਂ ਮਿਰਚਾਂ, ਕਿਹਾ-ਭੜਕਾਈ ਜਾ ਰਹੀ ਹੈ ਜੰਗ

10/26/2019 3:54:13 PM

ਇਸਲਾਮਾਬਾਦ— ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਦੇ ਬੀਤੇ ਦਿਨ ਪੀ.ਓ.ਕੇ. ਨੂੰ ਲੈ ਕੇ ਦਿੱਤੇ ਬਿਆਨ 'ਤੇ ਪਾਕਿਸਤਾਨ ਨੂੰ ਮਿਰਚਾਂ ਲੱਗੀਆਂ ਹਨ। ਪਾਕਿਸਤਾਨੀ ਫੌਜ ਨੇ ਦੋਸ਼ ਲਾਇਆ ਹੈ ਕਿ ਭਾਰਤੀ ਫੌਜ ਮੁਖੀ ਜਨਰਲ ਰਾਵਤ ਵਾਰ-ਵਾਰ ਗੈਰ-ਜ਼ਿੰਮੇਦਾਰਾਨਾ ਬਿਆਨ ਦੇ ਕੇ ਜੰਗ ਭੜਕਾ ਰਹੇ ਹਨ ਤੇ ਖੇਤਰੀ ਸ਼ਾਂਤੀ ਨੂੰ ਖਤਰੇ 'ਚ ਪਾ ਰਹੇ ਹਨ।

ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤੀ ਫੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨੂੰ 'ਅੱਤਵਾਦੀਆਂ ਦੇ ਕੰਟਰੋਲ' ਵਾਲਾ ਇਲਾਕਾ ਕਰਾਰ ਦਿੱਤਾ ਸੀ। ਫੀਲਡ ਮਾਰਸ਼ਲ ਦੇ ਐੱਮ. ਕਰਿਅੱਪਾ ਯਾਦਗਾਰੀ ਵਿਆਖਿਆਨ 'ਚ ਆਪਣੀਆਂ ਟਿੱਪਣੀਆਂ 'ਚ ਜਨਰਲ ਰਾਵਤ ਨੇ ਇਹ ਵੀ ਕਿਹਾ ਸੀ ਕਿ ਗਿਲਗਿਤ-ਬਾਲਟਿਸਤਾਨ ਤੇ ਪੀ.ਓ.ਕੇ. ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ 'ਚ ਹੈ। ਰਾਵਤ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਪਾਕਿਸਤਾਨ ਦੇ ਫੌਜ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਇਹ ਬਿਆਨ 'ਚ ਦੋਸ਼ ਲਾਇਆ ਕਿ ਭਾਰਤੀ ਫੌਜ ਮੁਖੀ ਚੀਫ ਆਫ ਡਿਫੈਂਸ ਸਟਾਫ ਦੇ ਨਵੇਂ ਪ੍ਰਸਤਾਵਿਤ ਅਹੁਦੇ ਲਈ ਆਪਣੀ ਉਮੀਦਵਾਰੀ ਨੂੰ ਮਜ਼ਬੂਤ ਬਣਾਉਣ ਲਈ ਵਾਰ-ਵਾਰ ਗੈਰ-ਜ਼ਿੰਮੇਦਾਰਾਨਾ ਬਿਆਨ ਦੇ ਰਹੇ ਹਨ। ਗਫੂਰ ਨੇ ਦਾਅਵਾ ਕੀਤਾ ਕਿ ਉਹ ਵਾਰ-ਵਾਰ ਜੰਗ ਭੜਕਾ ਰਹੇ ਹਨ ਤੇ ਖੇਤਰੀ ਸ਼ਾਂਤੀ ਨੂੰ ਖਤਰੇ 'ਚ ਪਾ ਰਹੇ ਹਨ। ਉਹ ਪੇਸ਼ੇਵਰ ਫੌਜ ਆਚਕਨ ਦੀ ਕੀਮਤ 'ਤੇ ਭਾਰਤੀ ਸੀ.ਡੀ.ਐੱਸ. ਬਣਨ ਦੀ ਉਮੀਦ ਕਰ ਰਹੇ ਹਨ। ਗਫੂਰ ਦੇ ਬਿਆਨ 'ਤੇ ਭਾਰਤੀ ਫੌਜ ਵਲੋਂ ਤੁਰੰਤ ਅਜੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਪਰ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਫੌਜ ਝੂਠੇ ਤੇ ਅਪਮਾਨਜਨਕ ਦੋਸ਼ਾਂ 'ਤੇ ਪ੍ਰਤੀਕਿਰਿਆ ਨਹੀਂ ਦਿੰਦੀ ਹੈ।

Baljit Singh

This news is Content Editor Baljit Singh