ਨਾਗਰਿਕਤਾ ਸੋਧ ਐਕਟ ਖਿਲਾਫ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ

12/20/2019 6:44:37 PM

ਵਾਸ਼ਿੰਗਟਨ- ਅਮਰੀਕਾ ਦੇ ਸ਼ਿਕਾਗੋ ਤੇ ਬੋਸਟਨ ਸ਼ਹਿਰ ਵਿਚ ਭਾਰਤੀ-ਅਮਰੀਕੀਆਂ ਤੇ ਵਿਦਿਆਰਥੀਆਂ ਨੇ ਨਾਗਰਿਤਾ ਸੋਧ ਐਕਟ ਦੇ ਖਿਲਾਫ ਸ਼ਾਂਤੀਪੂਰਨ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਇਹ ਭਾਰਤ ਦੇ ਸਮਾਜਿਕ ਤਾਣੇ-ਬਾਣੇ ਨੂੰ ਤੋੜਣ ਦੀ ਦਿਸ਼ਾ ਵਿਚ ਇਕ ਕਦਮ ਹੈ।

ਸ਼ਿਕਾਗੋ ਵਿਚ ਟ੍ਰਿਬਿਊਨ ਟਾਵਰ ਤੋਂ ਭਾਰਤੀ ਕੌਂਸਲੇਟ ਤੱਕ ਲੱਗਭਰ 150 ਲੋਕਾਂ ਨੇ ਮਾਰਚ ਕੱਢਿਆ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਬਿਆਨ ਵਿਚ ਕਿਹਾ ਕਿ ਸ਼ਿਕਾਗੋ, ਭਾਰਤ ਸਰਕਾਰ ਦੇ ਕੱਟੜ ਰਵੱਈਏ ਦੀ ਨਿੰਦਾ ਕਰਦਾ ਹੈ। ਸ਼ਿਕਾਗੋ ਵਿਚ ਭਾਰਤੀ ਵਿਦਿਆਰਥੀ ਨੇ ਕਿਹਾ ਕਿ ਅਸੀਂ ਹਿੰਸਾ ਨੂੰ ਲੈ ਕੇ ਨਾਰਾਜ਼ ਹਾਂ ਤੇ ਜਾਮੀਆ ਮਿਲਿਆ ਇਸਲਾਮਿਆ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਧੱਕੇ ਦੀ ਇਕ ਸੁਰ ਵਿਚ ਨਿੰਦਾ ਕਰਦੇ ਹਾਂ। ਭਾਰਤੀ-ਅਮਰੀਕੀ ਮੁਸਲਿਮ ਕੌਂਸਲ ਨੇ ਇਕ ਬਿਆਨ ਵਿਚ ਕਿਹਾ ਕਿ ਜਾਮਿਆ ਤੇ ਏ.ਐਮ.ਯੂ. ਦੇ ਵਿਦਿਆਰਥੀਆਂ ਦੀ ਕੁੱਟਮਾਰ ਦੀ ਸਖਤ ਨਿੰਦਾ ਕੀਤੀ।

ਆਈ.ਏ.ਐਮ.ਸੀ. ਦੇ ਪ੍ਰਧਾਨ ਅਹਿਸਾਨ ਖਾਨ ਨੇ ਕਿਹਾ ਕਿ ਅਸੀਂ ਇਸ ਦੁਖਦ ਘਟਨਾ ਨੂੰ ਬਹੁਤ ਚਿੰਤਾ ਤੇ ਦੁੱਖ ਨਾਲ ਦੇਖਿਆ। ਅਖਿਲ ਭਾਰਤੀ ਰਾਸ਼ਟਰੀ ਨਾਗਰਿਕਤਾ ਰਜਿਸਟਰੇਸ਼ਨ (ਐਨਆਰਸੀ) ਤੇ ਨਾਗਰਿਕਤਾ ਸੋਧ ਐਕਟ ਨਾਲ ਭਾਰਤੀ ਰਾਜ ਵਿਵਸਥਾ 'ਤੇ ਅਸਰ ਪਵੇਗਾ। ਇਹ ਭਾਰਤ ਦੇ ਸਮਾਜਿਕ ਤਾਣੇ-ਬਾਣੇ ਨੂੰ ਤੋੜਨ ਦੀ ਦਿਸ਼ਾ ਵਿਤ ਇਕ ਕਦਮ ਹੈ ਤੇ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਵਿਰੋਧ ਕਰਨ ਦਾ ਲੋਕਤੰਤਰੀ ਅਧਿਕਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਹਫਤੇ ਦੀ ਸ਼ੁਰੂਆਤ ਵਿਚ ਭਾਰਤੀ ਭਾਈਚਾਰੇ ਦੇ ਇਕ ਵਰਗ ਨੇ ਮੈਸਾਚਿਊਸੇਟਸ ਟੈਕਨਾਲੋਜੀ ਸੰਸਥਾਨ ਦੇ ਬਾਹਰ ਇਕੱਠੇ ਹੋ ਕੇ ਐਨ.ਆਰ.ਸੀ. ਦੇ ਬਾਈਕਾਟ ਤੇ ਸੀਏਏ 2019 ਨੂੰ ਰੱਦ ਕਰਨ ਦਾ ਸੱਦਾ ਦਿੱਤਾ ਸੀ।

Baljit Singh

This news is Content Editor Baljit Singh