ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ

01/09/2021 9:32:08 PM

ਵਾਸ਼ਿੰਗਟਨ-ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਸਰਬੀਨਾ ਸਿੰਘ ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਲਈ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਵਜੋਂ ਆਪਣੀ ਸੇਵਾ ਨਿਭਾਏਗੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਅਤੇ ਨਵੀਂ ਚੁਣੀ ਗਈ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਸੱਤਾ ਤਬਦੀਲ ਦਲ ਨੇ ਇਹ ਐਲਾਨ ਕੀਤਾ।

ਇਹ ਵੀ ਪੜ੍ਹੋ -ਅਮਰੀਕੀ ਸੰਸਦ 'ਚ ਹਿੰਸਾ ਤੋਂ ਦੁਖੀ 2 ਮੰਤਰੀਆਂ ਵਲੋਂ ਅਸਤੀਫਾ

ਸਿੰਘ, ਬਾਈਡੇਨ-ਹੈਰਿਸ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਮਲਾ ਹੈਰਿਸ ਦੀ ਪ੍ਰੈੱਸ ਸਕੱਤਰ ਸੀ। ਇਸ ਤੋਂ ਪਹਿਲਾਂ ਉਹ ਮਾਈਕ ਬਲੂਮਰਗ ਅਤੇ ਕੌਰੀ ਬੁਰਕ ਦੇ ਰਾਸ਼ਟਰਪਤੀ ਅਹੁਦੇ ਸੰਬੰਧੀ ਮੁਹਿੰਮ ਲਈ ਸੀਨੀਅਰ ਬੁਲਾਰੇ ਅਤੇ ਨੈਸ਼ਨਲ ਪ੍ਰੈੱਸ ਸਕੱਤਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਹੋਰ ਮਹੱਤਵਪੂਰਨ ਅਹੁਦਿਆਂ ’ਤੇ ਆਪਣੀਆਂ ਸੇਵਾ ਨਿਭਾ ਚੁੱਕੀ ਹੈ। ਸੱਤਾ ਤਬਦੀਲ ਦਲ ਨੇ ਵ੍ਹਾਈਟ ਹਾਊਸ ’ਚ ਉਪ ਰਾਸ਼ਟਰਪਤੀ ਕਾਰਜਕਾਲ ਲਈ ਕਈ ਅਹਿਮ ਨਿਯੁਕਤੀਆਂ ਦੇ ਐਲਾਨ ਤਹਿਤ ਉਨ੍ਹਾਂ ਨੂੰ ਨਾਮਜ਼ਦ ਕੀਤਾ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

ਬਾਈਡੇਨ ਅਤੇ ਹੈਰਿਸ 20 ਜਨਵਰੀ ਨੂੰ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਅਹੁਦਿਆਂ ਲਈ ਸਹੁੰ ਚੁੱਕਣਗੇ। ਸਿੰਘ ਇੰਡੀਆ ਲੀਗ ਆਫ ਅਮਰੀਕਾ ਦੇ ਸਰਦਾਰ ਜੇ.ਜੇ. ਸਿੰਘ ਦੀ ਪੋਤੀ ਹੈ। ਸਾਲ 1940 ’ਚ ਸਰਦਾਰ ਨੇ ਆਪਣੇ ਸਾਥੀ ਭਾਰਤੀਆਂ ਨਾਲ ਮਿਲ ਕੇ ਅਮਰੀਕਾ ਦੀ ਨਸਲੀ ਵਿਤਕਰੇ ਵਾਲੀਆਂ ਨੀਤੀਆਂ ਵਿਰੁੱਧ ਰਾਸ਼ਟਰੀ ਵਿਆਪਰੀ ਮੁਹਿੰਮ ਚਲਾਈ ਸੀ। ਇਸ ਤੋਂ ਬਾਅਦ ਉਸ ਵੇਲੇ ਦੇ ਰਾਸ਼ਟਰਪਤੀ ਹੈਰਿਸ ਟਰੂਮੈਨ ਨੇ ਦੋ ਜੁਲਾਈ, 1946 ਨੂੰ ਲੂਸ ਸੈਲਰ ਕਾਨੂੰਨ ਬਣਾਇਆ ਸੀ।

ਇਹ ਵੀ ਪੜ੍ਹੋ -ਬ੍ਰਿਟੇਨ ਨੇ ਕੋਵਿਡ-19 ਦੀ ਰੋਕਥਾਮ ਲਈ ਮਾਡਰਨਾ ਦੇ ਟੀਕੇ ਨੂੰ ਦਿੱਤੀ ਮਨਜ਼ੂਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar