ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ਘ੍ਰਿਣਾ-ਅਪਰਾਧ ਦੀਆਂ ਘਟਨਾਵਾਂ ''ਤੇ ਕੀਤੀ ਚਰਚਾ, ਕਿਹਾ...

04/27/2017 5:12:07 PM

ਵਾਸ਼ਿੰਗਟਨ—  ਅਮਰੀਕਾ ''ਚ ਹਾਲ ਹੀ ''ਚ ਘ੍ਰਿਣਾ-ਅਪਰਾਧ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਨੂੰ ਰੋਕਣ ਦੀ ਲੋੜ ਹੈ। ਘ੍ਰਿਣਾ-ਅਪਰਾਧ ਨੂੰ ਲੈ ਕੇ ਭਾਰਤੀ ਮੂਲ ਦੇ ਨਾਗਰਿਕਾਂ ''ਤੇ ਇਸ ਤਰ੍ਹਾਂ ਦੇ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ਵਿਰੁੱਧ ਅਮਰੀਕੀ ਕਾਂਗਰਸ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਘੱਟ ਗਿਣਤੀ ਭਾਈਚਾਰਿਆਂ ਵਿਰੁੱਧ ਇਸ ਤਰ੍ਹਾਂ ਦੀਆਂ ਵਧਦੀਆਂ ਘਟਨਾਵਾਂ ਦੇ ਮੁੱਦੇ ''ਤੇ ਹਿੰਦੂ, ਮੁਸਲਿਮ, ਸਿੱਖ ਅਤੇ ਜੈਨ ਭਾਈਚਾਰੇ ਦੇ ਨੇਤਾਵਾਂ ਨਾਲ ਚਰਚਾ ਕੀਤੀ। ਕ੍ਰਿਸ਼ਨਮੂਰਤੀ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਦੇ ਨੇਤਾਵਾਂ ਨੇ ਆਪਣੇ ਨਿਜੀ ਅਨੁਭਵ ਸਾਂਝੇ ਕੀਤੇ। 
ਕ੍ਰਿਸ਼ਨਮੂਰਤੀ ਨੇ ਕਿਹਾ, ''''ਹਿੰਦੂ ਅਤੇ ਮੁਸਲਿਮ-ਅਮਰੀਕੀਆਂ ਨੇ ਮੈਨੂੰ ਦੱਸਿਆ ਕਿ ਲੋਕ ਉਨ੍ਹਾਂ ਨਾਲ ਬਹੁਤ ਮਾੜੇ ਵਤੀਰੇ ਨਾਲ ਗੱਲ ਕਰ ਰਹੇ ਹਨ। ਸਾਨੂੰ ਇਸ ''ਤੇ ਧਿਆਨ ਦੇਣਾ ਹੋਵੇਗਾ ਅਤੇ ਇਕ ਸਮੂਹ ''ਚ ਇਸ ਦੀ ਗੱਲ ਕਰਨੀ ਹੋਵੇਗੀ ਅਤੇ ਉਮੀਦ ਕਰਨੀ ਹੋਵੇਗੀ ਕਿ ਲੋਕ ਸੁਰੱਖਿਅਤ ਮਹਿਸੂਸ ਕਰਨ ਪਰ ਇਹ ਰਾਤੋਂ-ਰਾਤ ਨਹੀਂ ਹੋ ਸਕਦਾ''''
ਕ੍ਰਿਸ਼ਨਮੂਰਤੀ ਸਭ ਤੋਂ ਪਹਿਲਾਂ ਇਕ ਪ੍ਰਸਿੱਧ ਮੰਦਰ ਗਏ, ਜਿੱਥੇ ਉਨ੍ਹਾਂ ਦੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਇਸਲਾਮਿਕ ਫਾਊਂਡੇਸ਼ਨ ਅਤੇ ਮੁਸਲਿਮ ਸੋਸਾਇਟੀ ਦਾ ਦੌਰਾ ਕੀਤਾ ਅਤੇ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇੱਥੇ ਦੱਸ ਦੇਈਏ ਕਿ ਕ੍ਰਿਸ਼ਨਮੂਰਤੀ ਨੇ ਹਾਲ ਹੀ ''ਚ ਇਸ ਮੁੱਦੇ ''ਤੇ ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਮੰਤਰੀ ਜਾਨ ਕੇਲੀ ਨਾਲ ਵੀ ਮੁਲਾਕਾਤ ਕੀਤੀ ਸੀ।

Tanu

This news is News Editor Tanu