ਚੋਰੀ ਦੇ ਐਪਲ ਉਤਪਾਦ ਆਨਲਾਈਨ ਵੇਚਣ ਦੇ ਦੋਸ਼ ’ਚ ਭਾਰਤੀ-ਅਮਰੀਕੀ ਨੂੰ ਹੋਈ 66 ਮਹੀਨਿਆਂ ਦੀ ਜੇਲ੍ਹ

01/14/2022 5:32:17 PM

ਵਾਸ਼ਿੰਗਟਨ (ਭਾਸ਼ਾ)- ਇਕ ਭਾਰਤੀ-ਅਮਰੀਕੀ ਨੂੰ ਚੋਰੀ ਦੇ ਐਪਲ ਉਤਪਾਦਾਂ ਨੂੰ ਖਰੀਦਣ ਅਤੇ ਫਿਰ ਉਨ੍ਹਾਂ ਨੂੰ ਆਨਲਾਈਨ ਵੇਚਣ ਦੇ ਦੋਸ਼ ਵਿਚ 66 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਉਤਪਾਦ ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਵਿਚ ਸਥਾਨਕ ਅਮਰੀਕੀ ਸਕੂਲੀ ਬੱਚਿਆਂ ਲਈ ਬਣਾਏ ਗਏ ਸਨ। ਇਸ ਸਜ਼ਾ ਤੋਂ ਇਲਾਵਾ ਯੂ.ਐਸ. ਜ਼ਿਲ੍ਹਾ ਜੱਜ ਕੈਥਰੀਨ ਸੀ ਬਲੇਕ ਨੇ ਕੋਲੋਰਾਡੋ ਦੇ ਔਰੋਰਾ ਵਸਨੀਕ ਸੌਰਭ ਚਾਵਲਾ (36) ਨੂੰ ਮੁਆਵਜ਼ੇ ਵਜੋਂ ਅੰਦਰੂਨੀ ਮਾਲੀਆ ਸੇਵਾ (ਆਈ.ਆਰ.ਐਸ.) ਨੂੰ 7,13,619 ਅਮਰੀਕੀ ਡਾਲਰ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ।

ਇਹ ਵੀ ਪੜ੍ਹੋ: ਪਾਕਿਸਤਾਨ ’ਚ ਅਗਵਾ ਦੇ ਮਾਮਲੇ ’ਚ 5 ਨੂੰ ਸੁਣਾਈ ਗਈ ਮੌਤ ਦੀ ਸਜ਼ਾ

ਮੈਰੀਲੈਂਡ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਦਫ਼ਤਰ ਦੇ ਬੁੱਧਵਾਰ ਦੇ ਇਕ ਬਿਆਨ ਅਨੁਸਾਰ, ਉਨ੍ਹਾਂ ਨੂੰ ਉਸ ਆਦੇਸ਼ ’ਤੇ ਦਸਤਖ਼ਤ ਕਰਨ ਲਈ ਵੀ ਕਿਹਾ ਗਿਆ ਹੈ, ਜਿਸ ਵਿਚ 2013 ਟੇਸਲਾ ਮਾਡਲ ਐਸ, ਉਨ੍ਹਾਂ ’ਤੇ ਨਾਮ ਦੇ ਰੱਖੇ ਗਏ ਖਾਤਿਆਂ ਵਿਚੋਂ 2,308,062.61 ਅਮਰੀਕੀ ਡਾਲਰ ਅਤੇ ਕੋਡੋਰਾਡੋ ਦੇ ਔਰੋਰਾ ਵਿਚ ਸੰਪਤੀ ਦੀ ਵਿਕਰੀ ਤੋਂ ਪ੍ਰਾਪਤ ਰਕਮ ਨੂੰ ਜ਼ਬਤ ਕਰਨ ਦੀ ਜ਼ਰੂਰਤ ਹੈ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, ਚਾਵਲਾ ਨੇ ਕ੍ਰਿਸਟੀ ਸਟਾਕ ਤੋਂ ਐਪਲ ਉਤਪਾਦ ਖਰੀਦੇ ਸਨ। ਅਦਾਲਤ ਨੇ ਸਟਾਕ ਨੂੰ ਵੀ 18 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ, ਜਿਸ ਨੇ 2013 ਤੋਂ 2018 ਦਰਮਿਆਨ 3000 ਆਈਪੌਡ ਚੋਰੀ ਕਰਨ ਦੀ ਗੱਲ ਮੰਨੀ ਹੈ। ਬਿਆਨ ਮੁਤਾਬਕ ਚਾਵਲਾ ਦੇ ਸਹਿਯੋਗੀ ਜੇਮਸ ਬੈਂਡਰ ਨੂੰ ਵੀ 1 ਸਾਲ ਇਕ ਦਿਨ ਜੇਲ੍ਹ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ: ਕੀ ਓਮੀਕਰੋਨ ਖ਼ਿਲਾਫ਼ ਅਸਰਦਾਸ ਸਿੱਧ ਹੋਣਗੀਆਂ ਇਹ 2 ਦਵਾਈਆਂ? WHO ਨੇ ਕੀਤੀ ਸਿਫ਼ਾਰਿਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry