ਭਾਰਤੀ ਮੂਲ ਦੇ ਬ੍ਰਿਟਿਸ਼ MP ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਣਗੇ 1-1 ਲੱਖ

02/19/2019 8:17:55 PM

ਲੰਡਨ (ਭਾਸ਼ਾ)- ਭਾਰਤੀ ਮੂਲ ਦੇ ਬਰਤਾਨਵੀ ਸਨਅੱਤੀ ਅਤੇ ਸੰਸਦ ਮੈਂਬਰ ਲਾਰਡ ਸਵਰਾਜ ਪਾਲ ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ ਪਿਛਲੇ ਹਫਤੇ ਸ਼ਹੀਦ ਹੋਏ ਹਰੇਕ ਜਵਾਨ ਦੇ ਪਰਿਵਾਰ ਨੂੰ 1-1 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਦਿੱਤਾ ਹੈ। ਯੂਨੀਵਰਸਿਟੀ ਆਫ ਵਲਵਰ ਹੈਂਪਟਨ ਦੇ ਚਾਂਸਲਰ ਪਾਲ ਨੇ ਸੋਮਵਾਰ ਨੂੰ ਯੂਨੀਵਰਸਿਟੀ ਵਿਚ ਇਕ ਇਮਾਰਤ ਦੇ ਨਾਮਕਰਣ ਸਮਾਰੋਹ ਵਿਚ ਇਹ ਐਲਾਨ ਦਿੱਤਾ। ਇਹ ਯੂਨੀਵਰਸਿਟੀ ਮੱਧ ਇੰਗਲੈਂਡ ਵਿਚ ਹੈ। ਇਮਾਰਤ ਦਾ ਨਾਂ ਪਾਲ ਦੇ ਸਵਰਗੀ ਪੁੱਤਰ ਅੰਗਦ ਪਾਲ ਦੇ ਨਾਂ 'ਤੇ ਰੱਖਿਆ ਗਿਆ ਹੈ।

ਇਸ ਪ੍ਰੋਗਰਾਮ ਵਿਚ ਬ੍ਰਿਟੇਨ ਵਿਚ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਿਆਮ ਨੇ ਵੀ ਹਿੱਸਾ ਲਿਆ। ਪਾਲ ਨੇ ਪੁਲਵਾਮਾ ਵਿਚ 14 ਫਰਵਰੀ ਨੂੰ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਮਲੇ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤੀ ਜਵਾਨਾਂ ਦੀ ਸ਼ਹਾਦਤ ਬਾਰੇ ਪੜਿ੍ਹਆ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਜਵਾਨਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਹਰੇਕ ਜਵਾਨ ਦੇ ਪਰਿਵਾਰ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਦਿੱਤਾ।

Sunny Mehra

This news is Content Editor Sunny Mehra