ਜਰਮਨ : ਸੁਤੰਤਰਤਾ ਦਿਵਸ ਮੌਕੇ ਭਾਰਤੀ ਅੰਬੈਸੀ ਬਾਹਰ ਹੋਇਆ ਰੋਸ ਪ੍ਰਦਰਸ਼ਨ

08/16/2019 4:30:06 PM

ਰੋਮ/ਇਟਲੀ (ਕੈਂਥ)- ਭਾਰਤ ਦੀ ਆਜ਼ਾਦੀ ਦੇ 73ਵੇਂ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਓਬਰੁਸਲ ਫਰੈਂਕਫੋਰਟ ਅਤੇ ਬਹੁਜਨ ਸਮਾਜ ਨੇ ਸਥਾਨਕ ਭਾਰਤੀ ਕੌਂਸਲੇਟ ਸਾਹਮਣੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ, ਜਿਸ ਵਿੱਚ ਵੱਡੀ ਗਿਣਤੀ 'ਚ ਬਹੁਜਨ ਸਮਾਜ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਭਾਰਤੀ ਕੌਂਸਲੇਟ ਦਾ ਕਹਿਣਾ ਸੀ ਕੇ ਤੁਸੀਂ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਿਉਂ ਕਰ ਰਹੇ ਹੋ, ਜਦੋਂ ਕਿ ਅੱਜ ਭਾਰਤ ਦਾ 73ਵਾਂ ਆਜ਼ਾਦੀ ਦਿਵਸ ਹੋਣ ਕਰਕੇ ਅੰਬੈਸੀ ਅੰਦਰ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਕਰਕੇ ਮੈਡਮ ਕੌਂਸਲੇਟ ਨੇ ਨਾਅਰੇਬਾਜ਼ੀ ਦਾ ਇਤਰਾਜ ਜਤਾਇਆ।

ਇਤਰਾਜ ਕਾਰਨ ਅੰਬੈਂਸੀ ਸਟਾਫ਼ ਨੂੰ ਮੰਗ ਪੱਤਰ ਦੇਣ ਗਏ ਬਹੁਜਨ ਸਮਾਜ ਦੇ ਨੁਮਾਇੰਦਿਆਂ ਨੂੰ ਬਿਨਾਂ ਮੰਗ ਪੱਤਰ ਲਏ ਮੋੜ ਦਿੱਤਾ। ਭਾਰਤੀ ਅੰਬੈਸੀ ਦੀ ਇਸ ਬੇਰੁਖੀ ਤੋਂ ਨਰਾਜ਼ ਹੋਏ ਲੋਕਾਂ ਨੇ ਭਾਰਤ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਦੇਸ ਰਾਜ ਅਤੇ ਸਤਨਾਮ ਮੱਲ ਨੇ ਦੱਸਿਆ ਕੇ ਕੌਂਸਲੇਟ ਨੇ ਕੋਈ ਵੀ ਦਲੀਲ ਸੁਣਨ ਤੋਂ ਸਾਫ ਇਨਕਾਰ ਕਰ ਦਿੱਤਾ।

Sunny Mehra

This news is Content Editor Sunny Mehra