ਅਗਵਾ ਹੋਏ ਬੱਚਿਆਂ ਦੇ ਮਾਮਲੇ 'ਤੇ ਅਮਰੀਕਾ ਨਾਲ ਮਿਲ ਕੇ ਕੰਮ ਕਰੇਗਾ ਭਾਰਤ

04/12/2018 12:09:28 PM

ਵਾਸ਼ਿੰਗਟਨ— ਬੱਚਿਆਂ ਨੂੰ ਅਗਵਾ ਕਰਨ ਨਾਲ ਜੁੜੇ ਮਾਮਲਿਆਂ 'ਤੇ ਭਾਰਤ ਹੁਣ ਅਮਰੀਕਾ ਨਾਲ ਮਿਲ ਕੇ ਕੰਮ ਕਰੇਗਾ। ਉਕਤ ਜਾਣਕਾਰੀ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਅੱਜ ਅਮਰੀਕੀ ਸੰਸਦ ਨੂੰ ਦਿੱਤੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਆਪਣੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਨੇ ਭਾਰਤ ਸਰਕਾਰ ਨਾਲ 'ਹੇਗ ਸ਼ਿਖਰ ਸੰਨੇਲਨ' 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ 'ਚਿਲਡਰਨਜ਼ ਇਸ਼ੂਜ਼ ਬਿਊਰੋ ਆਫ ਕੌਂਸਲਰ ਅਫੇਅਰਜ਼' 'ਚ ਵਿਸ਼ੇਸ਼ ਸਲਾਹਕਾਰ ਸੁਜੈਨ ਆਈ ਲਾਰੈਂਸ ਨੇ ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਅਫਰੀਕਾ, ਵਿਸ਼ਵ ਸਿਹਤ, ਵਿਸ਼ਵ ਮਨੁੱਖੀ ਅਧਿਕਾਰਾਂ ਅਤੇ ਕੌਮਾਂਤਰੀ ਸੰਗਠਨਾਂ ਨਾਲ ਜੁੜੇ ਮਾਮਲਿਆਂ ਦੀ ਉਪ ਕਮੇਟੀ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ,''ਦੋਹਾਂ ਦੇਸ਼ਾਂ 'ਚ ਅਗਵਾ ਹੋਏ ਬੱਚਿਆਂ ਦੀ ਤਲਾਸ਼ੀ ਲਈ ਵਪਾਰਕ ਹੱਲ ਲੱਭਣ ਦੇ ਮੱਦੇਨਜ਼ਰ ਭਾਰਤ ਸਾਡੇ ਨਾਲ ਕੰਮ ਕਰੇਗਾ।'' 
ਸੁਜੇਮ ਨੇ ਦੱਸਿਆ ਕਿ ਇਸ ਸੰਬੰਧ 'ਚ ਉਨ੍ਹਾਂ ਦਾ ਉਦੇਸ਼ ਹਾਲੀਆ ਭਾਰਤ ਦੌਰੇ ਅਤੇ ਕੌਮਾਂਤਰੀ ਪੇਰੈਂਟਲ ਬਾਲ ਅਗਵਾ (ਆਈ. ਪੀ. ਸੀ. ਏ.) ਨਾਲ ਲਗਾਤਾਰ ਜੁੜੇ ਰਹਿਣ ਕਾਰਣ ਬਣਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਭਾਰਤ 'ਹੇਗ ਸ਼ਿਖਰ ਸੰਨੇਲਨ' ਦਾ ਹਿੱਸਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਰਤ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਦੀਆਂ ਸਰਕਾਰਾਂ ਨਾਲ ਆਪਣੀਆਂ ਦੋ-ਪੱਖੀ ਬੈਠਕਾਂ 'ਚ ਅਮਰੀਕਾ ਆਈ. ਪੀ. ਸੀ. ਏ. ਦਾ ਮੁੱਦਾ ਚੁੱਕਦਾ ਰਿਹਾ ਹੈ।