ਭਾਰਤ ਦਾ ਅਮਰੀਕਾ ''ਚ ਹੋਵੇਗਾ ਇਨ੍ਹਾਂ 2 ਯੋਜਨਾਵਾਂ ''ਚ ਅਹਿਮ ਰੋਲ

05/25/2017 1:40:02 AM

ਵਾਸ਼ਿੰਗਟਨ — ਅਮਰੀਕਾ ਦੱਖਣ ਅਤੇ ਦੱਖਣ ਪੂਰਬ ਏਸ਼ੀਆ 'ਚ ਮੂਲ ਢਾਂਚਾ ਖੇਤਰ ਦੀਆਂ 2 ਅਹਿਮ ਯੋਜਨਾਵਾਂ ਨੂੰ ਮੁੜ ਤੋਂ ਸ਼ੁਰੂ ਕਰੇਗਾ। ਇਨ੍ਹਾਂ ਵਿਚ ਭਾਰਤ ਇਕ ਪ੍ਰਮੁੱਖ ਭਾਈਵਾਲ ਹੈ। ਅਮਰੀਕਾ ਦੇ ਇਸ ਕਦਮ ਨੂੰ ਚੀਨ ਦੀ ਅਹਿਮ ਯੋਜਨਾ ਬੈਲਟ ਐਂਡ ਰੋਡ ਪਹਿਲ ਦੇ ਸੰਭਾਵਿਤ ਜਵਾਬ ਵਜੋਂ ਵੇਖਿਆ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨਿਊ ਸਿਲਕ ਰੋਡ ਪਹਿਲ ਮੁੜ ਤੋਂ ਸ਼ੁਰੂ ਕਰੇਗਾ। ਇਸ ਯੋਜਨਾ ਦਾ ਐਲਾਨ ਜੁਲਾਈ 2011 'ਚ ਅਮਰੀਕਾ ਦੀ ਉਸ ਵੇਲੇ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਚੇਨਈ ਵਿਚ ਇਕ ਭਾਸ਼ਣ ਦੌਰਾਨ ਕੀਤਾ ਸੀ।