ਆਬੂਧਾਬੀ ਪੁਸਤਕ ਮੇਲੇ ’ਚ ਮੁੱਖ ਮਹਿਮਾਨ ਹੋਵੇਗਾ ਭਾਰਤ

04/15/2019 10:13:47 PM

ਆਬੂਧਾਬੀ (ਭਾਸ਼ਾ)–ਭਾਰਤ ਅਗਲੇ ਹਫਤੇ ਇਥੇ ਹੋਣ ਵਾਲੇ 29ਵੇਂ ਆਬੂਧਾਬੀ ਕੌਮਾਂਤਰੀ ਪੁਸਤਕ ਮੇਲੇ ’ਚ ਮੁੱਖ ਮਹਿਮਾਨ ਹੋਵੇਗਾ। ਇਸ ਮੇਲੇ ’ਚ 50 ਦੇਸ਼ਾਂ ਤੋਂ 100 ਤੋਂ ਵੱਧ ਪ੍ਰਕਾਸ਼ਕ ਹਿੱਸਾ ਲੈਣਗੇ। ਭਾਰਤੀ ਦੂਤ ਘਰ ਦੀ ਉਪ ਮੁਖੀ ਸਿਮਤਾ ਪੰਤ ਨੇ ਇਥੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਇੰਡੀਅਨ ਨੈਸ਼ਨਲ ਬੁਕ ਜਸਟਿਸ ਇਸ ਮੇਲੇ ’ਚ ਮਸ਼ਹੂਰ ਲੇਖਕਾਂ, ਪ੍ਰਕਾਸ਼ਕਾਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੇ 100 ਮੈਂਬਰੀ ਵਫਦ ਦੀ ਅਗਵਾਈ ਕਰੇਗਾ। ਖਲੀਜ਼ ਟਾਈਮਸ ਦੀ ਖਬਰ ਹੈ ਕਿ ਪ੍ਰੀਤੀ ਸ਼ੇਨਾਯ, ਦੀਪਕ ਉਨੀਕ੍ਰਿਸ਼ਨਨ, ਮਨੋਜ ਦਾਸ, ਇੰਦੂ ਮੇਨਨ, ਉਰਦੂ ਲੇਖਕ ਰਤਨ ਸਿੰਘ ਅਤੇ ਹਿੰਦੀ ਲੇਖਕ ਦਿਵਿਕ ਰਮੇਸ਼ ਵਰਗੀਆਂ ਹਸਤੀਆਂ ਭਾਰਤੀ ਵਫਦ ’ਚ ਹੋਣਗੀਆਂ।

ਪੰਤ ਨੇ ਕਿਹਾ ਕਿ ਮੁੱਖ ਮਹਿਮਾਨ ਦੇ ਰੂਪ ’ਚ ਭਾਰਤ ਦੀ ਹਿੱਸੇਦਾਰੀ ਭਾਰਤ ਅਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਡੂੰਘੇ ਰਣਨੀਤਿਕ ਸਬੰਧ ਦੀ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਮਨਾਰਤ ਅਲ ਸਾਦੀਆਤ ’ਚ ਖੁੱਲ੍ਹਿਆ ਜਾਏਦ ਗਾਂਧੀ ਡਿਜੀਟਲ ਮਿਊਜ਼ੀਅਮ ਇਨ੍ਹੀਂ ਦਿਨੀਂ ਮਹਾਪੁਰਖਾਂ ਦੀਆਂ ਸਿੱਖਿਆਵਾਂ ਅਤੇ ਜੀਵਨੀ ਨੂੰ ਪੇਸ਼ ਕਰਦਾ ਹੈ ਅਤੇ ਇਹ ਦੋਵਾਂ ਦੇਸ਼ਾਂ ਦਰਮਿਆਨ ਸੰਸਕ੍ਰਿਤਿਕ ਸਹਿਯੋਗ ਦੀ ਉਦਾਹਰਣ ਹੈ। ਸੰਸਕ੍ਰਿਤਿਕ ਸਹਿਯੋਗ ਦੋਹਾਂ ਦੇਸ਼ਾਂ ਦੇ ਸਬੰਧਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਮੇਲੇ ’ਚ ਭਾਰਤ ਦੀ ਸਭ ਤੋਂ ਵੱਡੀ ਗੈਲਰੀ ਹੋਵੇਗੀ। ਅੰਗਰੇਜ਼ੀ ਅਤੇ ਹੋਰ ਭਾਰਤੀ ਭਾਸ਼ਾਵਾਂ ਦੇ ਮਸ਼ਹੂਰ ਲੇਖਕਾਂ ਤੋਂ ਇਲਾਵਾ ਭਾਰਤੀ ਗੈਲਰੀ ’ਚ ਸੰਸਕ੍ਰਿਤਿਕ ਪ੍ਰੋਗਰਾਮ, ਕਾਵਿ ਸੈਸ਼ਨ ਅਤੇ ਕਾਰਜਸ਼ਾਲਾਵਾਂ ਵੀ ਹੋਣਗੀਆਂ।

Sunny Mehra

This news is Content Editor Sunny Mehra