ਭਾਰਤ ਫੇਰੀ ਤੋਂ ਪਹਿਲਾਂ ਪਤਨੀ ਤੋਂ ਵੱਖ ਹੋਏ ਟਰੂਡੋ, ਜਾਣੋ ਕੀ ਹੈ ਮਾਮਲਾ

02/17/2018 4:42:28 PM

ਨਵੀਂ ਦਿੱਲੀ/ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਨੀਵਾਰ ਭਾਵ ਅੱਜ ਭਾਰਤ ਪੁੱਜਣਗੇ। ਟਰੂਡੋ 17 ਤੋਂ 23 ਫਰਵਰੀ ਭਾਰਤ ਫੇਰੀ 'ਤੇ ਹਨ। ਟਰੂਡੋ ਆਪਣੀ ਪਤਨੀ ਸੋਫੀ ਗ੍ਰੋਗੋਇਰ ਅਤੇ ਤਿੰਨ ਬੱਚਿਆਂ ਨਾਲ ਭਾਰਤ ਫੇਰੀ 'ਤੇ ਆ ਰਹੇ ਹਨ। ਭਾਰਤ ਫੇਰੀ ਤੋਂ ਪਹਿਲਾਂ ਇਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਜਸਟਿਨ ਟਰੂਡੋ ਦਾ ਤਲਾਕ ਹੋ ਗਿਆ। ਇੱਥੇ ਦੱਸ ਦੇਈਏ ਕਿ ਟਰੂਡੋ ਦਾ ਤਲਾਕ ਉਨ੍ਹਾਂ ਦੀ ਪਤਨੀ ਨਾਲ ਨਹੀਂ ਸਗੋਂ ਕਿ ਜੈਨੀਫਰ ਐਨੀਸਟਨ ਨਾਲ ਹੋਇਆ ਹੈ, ਜਿਸ ਨਾਲ ਉਨ੍ਹਾਂ ਨੇ ਕਦੇ ਵਿਆਹ ਹੀ ਨਹੀਂ ਕੀਤਾ। ਜੈਨੀਫਰ ਐਨੀਸਟਨ ਇਕ ਹਾਲੀਵੁੱਡ ਅਭਿਨੇਤਰੀ ਹੈ। 

ਦਰਅਸਲ ਇਹ ਸਭ ਇਕ ਟਵਿੱਟਰ ਯੂਜ਼ਰ ਦੀ ਗਲਤੀ ਕਾਰਨ ਹੋਇਆ ਹੈ, ਜਿਸ ਨੇ ਹਾਲੀਵੁੱਡ ਅਭਿਨੇਤਾ ਜਸਟਿਨ ਥਰੌਕਸ ਦਾ ਨਾਂ ਨਾ ਲਿਖਦੇ ਹੋਏ ਜਸਟਿਨ ਟਰੂਡੋ ਦਾ ਨਾਂ ਲਿਖ ਦਿੱਤਾ। ਯੂਜ਼ਰ ਨੇ ਲਿਖਿਆ ਕਿ ਜੈਨੀਫਰ ਐਨੀਸਟਨ ਅਤੇ ਜਸਟਿਨ ਟਰੂਡੋ ਵੱਖ ਹੋ ਗਏ ਹਨ। ਮੈਨੂੰ ਨਹੀਂ ਪਤਾ ਸੀ ਕਿ ਉਹ ਕੈਨੇਡਾ ਦੀ ਫਰਸਟ ਲੇਡੀ ਹੈ। ਇੱਥੇ ਦੱਸ ਦੇਈਏ ਕਿ ਹਾਲੀਵੁੱਡ ਅਭਿਨੇਤਾ ਜਸਟਿਨ ਥਰੌਕਸ ਆਪਣੀ ਪਤਨੀ ਜੈਨੀਫਰ ਐਨੀਸਟਨ ਤੋਂ ਵੱਖ ਹੋ ਗਏ ਹਨ।

ਇਹ ਗਲਤੀ ਇਸ ਲਈ ਲੱਗੀ ਕਿਉਂਕਿ ਜਸਟਿਨ ਥਰੌਕਸ ਅਤੇ ਜਸਟਿਨ ਟਰੂਡੋ ਦੇ ਨਾਂ ਇਕੋ ਜਿਹੇ ਹਨ, ਜਿਸ ਕਾਰਨ ਪ੍ਰਧਾਨ ਮੰਤਰੀ ਟਰੂਡੋ ਨੂੰ ਲੈ ਕੇ ਟਵਿੱਟਰ 'ਤੇ ਗਲਤ ਅਫਵਾਹ ਫੈਲ ਗਈ ਅਤੇ ਇਸ ਮੁੱਦੇ ਨੂੰ ਲੈ ਕੇ ਬਹਿਸ ਛਿੜ ਗਈ। ਟਵਿੱਟਰ ਯੂਜ਼ਰਸ ਪਰੇਸ਼ਾਨ ਹੋ ਗਏ। ਇਕ ਯੂਜ਼ਰ ਨੇ ਟਵਿੱਟਰ 'ਤੇ ਲਿਖਿਆ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਐਨੀਸਟਨ ਕੈਨੇਡਾ ਦੀ ਫਰਸਟ ਲੇਡੀ ਸੀ।