UNSC ''ਚ ਭਾਰਤ ਨੇ ਪਾਕਿਸਤਾਨ ਨੂੰ ਕਸ਼ਮੀਰ ਰਾਗ ''ਤੇ ਲਗਾਈ ਫਟਕਾਰ, ਆਖੀ ਇਹ ਗੱਲ

04/25/2023 3:33:17 PM

ਇੰਟਰਨੈਸ਼ਨਲ ਡੈਸਕ- ਸੁਯੰਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਭਾਰਤ ਦੀ ਸਥਾਈ ਰਾਜਦੂਤ ਰੂਚਿਰਾ ਕੰਬੋਜ ਨੇ ਪਾਕਿਸਤਾਨ ਦੇ ਜੰਮੂ ਕਸ਼ਮੀਰ ਦਾ ਮੁੱਦਾ ਚੁੱਕਣ ਦੇ ਬਾਅਦ ਉਸ ਨੂੰ ਜਮ ਕੇ ਫਟਕਾਰ ਲਗਾਈ। ਕੰਬੋਜ ਨੇ ਦ੍ਰਿੜਤਾ ਦੇ ਨਾਲ ਕਿਹਾ ਕਿ ਉਹ ਅਜਿਹੀਆਂ 'ਬੇਕਾਰ' ਦੀਆਂ ਟਿੱਪਣੀਆਂ ਦਾ ਜਵਾਬ ਦੇ ਕੇ ਪ੍ਰੀਸ਼ਦ ਦਾ ਸਮਾਂ ਬਰਬਾਦ ਨਹੀਂ ਕਰਾਂਗੀ। ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਰਾਸ਼ਟਰ ਦੇ ਚਾਰਟਰ ਦੇ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਪ੍ਰਭਾਵੀ ਬਹੁਪੱਖਵਾਦ ਵਿਸ਼ੇ 'ਤੇ ਚਰਚਾ ਦੌਰਾਨ ਕੰਬੋਜ ਨੇ ਪਾਕਿਸਤਾਨ ਦੀਆਂ ਟਿੱਪਣੀਆਂ 'ਤੇ ਸਖ਼ਤ ਜਵਾਬ ਦਿੱਤਾ। 

ਇਹ ਵੀ ਪੜ੍ਹੋ- ਰਾਜੇਸ਼ ਕੁਮਾਰ ਸਿੰਘ ਨੇ DPIIT ਦੇ ਸਕੱਤਰ ਦਾ ਅਹੁਦਾ ਸੰਭਾਲਿਆ
ਇਸ ਮਹੀਨੇ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਰੂਸ ਕਰ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਸੋਮਵਾਰ ਨੂੰ ਬਹਿਸ ਦੀ ਪ੍ਰਧਾਨਗੀ ਕਰ ਰਹੇ ਸਨ ਜਦੋਂ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੇ ਸਥਾਈ ਪ੍ਰਤੀਨਿਧੀ ਮੁਨੀਰ ਅਕਰਮ ਨੇ ਆਪਣੇ ਬਿਆਨ 'ਚ ਜੰਮੂ-ਕਸ਼ਮੀਰ ਦਾ ਜ਼ਿਕਰ ਕੀਤਾ। ਇਸ ਬਾਰੇ ਕੰਬੋਜ ਨੇ ਕਿਹਾ, "ਅੰਤ 'ਚ, ਅੱਜ ਇਸ ਸਤਿਕਾਰਯੋਗ ਮੰਚ ਨੇ ਅੱਜ ਇੱਕ ਸਥਾਈ ਪ੍ਰਤੀਨਿਧੀ ਦੁਆਰਾ ਕੁਝ ਬੇਕਾਰ ਟਿੱਪਣੀਆਂ ਸੁਣੀਆਂ ਜੋ ਵਿਸ਼ੁੱਧ ਰੂਪ ਨਾਲ ਅਗਿਆਨਤਾ ਅਤੇ ਉਪਨਿਵੇਸ਼ੀਕਰਨ ਦੇ ਬੁਨਿਆਦੀ ਤੱਥਾਂ 'ਤੇ ਸਮਝ ਦੀ ਘਾਟ ਕਾਰਨ ਕੀਤੀਆਂ ਗਈਆਂ।

ਇਹ ਵੀ ਪੜ੍ਹੋ- ਨਵੀਂ ਆਮਦ ਕਾਰਣ ਤੇਜ਼ੀ ਨਾਲ ਡਿਗੇ ਮੱਕੀ ਦੇ ਰੇਟ, ਕੀਮਤਾਂ MSP ਤੋਂ ਵੀ ਹੇਠਾਂ
ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਟਿੱਪਣੀਆਂ ਦਾ ਜਵਾਬ ਦੇ ਕੇ ਇਸ ਪ੍ਰੀਸ਼ਦ ਦਾ ਸਮਾਂ ਬਰਬਾਦ ਨਹੀਂ ਕਰਾਂਗੀ। ਪਾਕਿਸਤਾਨ ਲਗਾਤਾਰ ਸੰਯੁਕਤ ਰਾਸ਼ਟਰ ਦੇ ਵੱਖ-ਵੱਖ ਮੰਚਾਂ 'ਤੇ ਕਸ਼ਮੀਰ ਦੇ ਮੁੱਦੇ ਨੂੰ ਉਠਾਉਂਦਾ ਹੈ, ਭਾਵੇਂ ਹੀ ਬੈਠਕਾਂ 'ਚ ਏਜੰਟਾਂ ਅਤੇ ਚਰਚਾ ਦਾ ਵਿਸ਼ਾ ਕੁੱਝ ਵੀ ਹੋਵੇ। ਪੰਜ ਅਗਸਤ 2019 ਨੂੰ ਸੰਵਿਧਾਨ ਦੀ ਧਾਰਾ 370 ਦੇ ਅਧਿਕਤਰ ਪ੍ਰਬੰਧ ਰੱਦ ਕਰਕੇ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਵਧ ਗਿਆ ਹੈ। 

ਇਹ ਵੀ ਪੜ੍ਹੋ- ICICI ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਮਾਰਚ ਤਿਮਾਹੀ 'ਚ 27 ਫ਼ੀਸਦੀ ਵਧਿਆ
ਭਾਰਤ ਦੇ ਫ਼ੈਸਲੇ 'ਤੇ ਪਾਕਿਸਤਾਨ ਨੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਉਸ ਤੋਂ ਰਾਜਨੀਤਿਕ ਸਬੰਧ ਸੀਮਿਤ ਕਰ ਲਏ ਅਤੇ ਭਾਰਤੀ ਦੂਤ ਨੂੰ ਬਾਹਰ ਕਰ ਦਿੱਤਾ। ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਸਪੱਸ਼ਟ ਰੂਪ ਨਾਲ ਕਿਹਾ ਕਿ ਧਾਰਾ 370 ਨੂੰ ਪ੍ਰਭਾਵਹੀਨ ਕਰਨਾ ਉਸ ਦਾ ਅੰਤਰਿਕ ਮਾਮਲਾ ਹੈ। ਉਨ੍ਹਾਂ ਨੇ ਪਾਕਿਸਤਾਨ ਦੀ  ਹਕੀਕਤ ਨੂੰ ਸਵੀਕਾਰ ਕਰਨ ਅਤੇ ਭਾਰਤ ਵਿਰੋਧੀ ਹਰ ਤਰ੍ਹਾਂ ਦਾ ਪ੍ਰਚਾਰ ਬੰਦ ਕਰਨ ਦੀ ਸਲਾਹ ਵੀ ਦਿੱਤੀ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ 'ਚ ਪਾਕਿਸਤਾਨ ਨਾਲ ਆਮ ਗੁਆਂਢੀ ਸਬੰਧਾਂ ਦੀ ਇੱਛਾ ਰੱਖਦਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

Aarti dhillon

This news is Content Editor Aarti dhillon