ਭਾਰਤ ਨੂੰ ਪੁਤਿਨ ਦੀ ਨਿੰਦਾ ਕਰਨੀ ਚਾਹੀਦੀ ਹੈ : ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ

03/28/2022 2:10:44 AM

ਵਾਸ਼ਿੰਗਟਨ-ਭਾਰਤੀ ਮੂਲ ਦੇ ਇਕ ਪ੍ਰਭਾਵਸ਼ਾਲੀ ਭਾਰਤੀ ਸੰਸਦ ਮੈਂਬਰ ਰੋ ਖੰਨਾ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੂੰ ਯੂਕ੍ਰੇਨ 'ਤੇ ਹਮਲੇ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 'ਨਿੰਦਾ ਕਰਨੀ ਚਾਹੀਦੀ' ਅਤੇ ਨਵੀਂ ਦਿੱਲੀ ਨੂੰ ਰੂਸ ਜਾਂ ਚੀਨ ਤੋਂ ਤੇਲ ਨਹੀਂ ਲੈਣਾ ਚਾਹੀਦਾ। ਅਮਰੀਕੀ ਪ੍ਰਤੀਨਿਧੀ ਸਭਾ 'ਚ ਸਿਲਿਕਾਨ ਵੈਲੀ ਦੀ ਨੁਮਾਇੰਦਗੀ ਕਰਨ ਵਾਲੇ ਖੰਨਾ ਨੇ ਕਿਹਾ ਕਿ ਹੁਣ ਭਾਰਤ ਲਈ ਆਪਣਾ ਪੱਖ਼ ਚੁਣਨ ਦਾ ਸਮਾਂ ਆ ਗਿਆ ਹੈ।

ਇਹ ਵੀ ਪੜ੍ਹੋ : ਇੰਡੀਗੋ ਅਪ੍ਰੈਲ ’ਚ 150 ਤੋਂ ਵੱਧ ਮਾਰਗਾਂ ’ਤੇ ਅੰਤਰਰਾਸ਼ਟਰੀ ਉਡਾਣਾਂ ਮੁੜ ਕਰੇਗੀ ਸ਼ੁਰੂ

ਉਨ੍ਹਾਂ ਨੇ 'ਫਾਕਸ ਨਿਊਜ਼' ਨਾਲ ਇਕ ਇੰਟਰਵਿਊ 'ਚ ਕਿਹਾ ਕਿ ਮੈਂ ਭਾਰਤ 'ਤੇ ਸੱਚਮੁੱਚ ਸਪੱਸ਼ਟ ਰਿਹਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਭਾਰਤ ਨੂੰ ਪੁਤਿਨ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਭਾਰਤ ਨੂੰ ਰੂਸ ਜਾਂ ਚੀਨ ਤੋਂ ਤੇਲ ਨਹੀਂ ਲੈਣਾ ਚਾਹੀਦਾ। ਸਾਨੂੰ ਪੁਤਿਨ ਨੂੰ ਅਲੱਗ-ਥਲੱਗ ਕਰਨ ਲਈ ਦੁਨੀਆ ਨੂੰ ਇਕਜੁੱਟ ਕਰਨਾ ਚਾਹੀਦਾ।

ਇਹ ਵੀ ਪੜ੍ਹੋ : ਇਟਲੀ ਦੀਆਂ ਸਿੱਖ ਸੰਗਤਾਂ ਪੋਲੈਂਡ-ਯੂਕ੍ਰੇਨ ਬਾਰਡਰ ’ਤੇ ਮਨੁੱਖਤਾ ਦੀ ਸੇਵਾ ਲਈ ਪਹੁੰਚੀਆਂ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar