ਸੰਯੁਕਤ ਰਾਸ਼ਟਰ 'ਚ ਭਾਰਤ ਦੇ ਨਵੇਂ ਸਥਾਈ ਨੁਮਾਇੰਦੇ ਨੇ ਸੰਭਾਲਿਆ ਅਹੁਦਾ

05/22/2020 1:35:48 AM

ਸੰਯੁਕਤ ਰਾਸ਼ਟਰ (ਭਾਸ਼ਾ) - ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਨਵੇਂ ਸਥਾਈ ਨੁਮਾਇੰਦੇ ਟੀ. ਐਸ. ਤਿਰੂਮੂਰਤੀ ਨੇ ਕੋਰੋਨਾਵਾਇਰਸ ਮਹਾਮਾਰੀ ਵਿਚਾਲੇ ਰਾਜਦੂਤ ਦਾ ਅਹੁਦਾ ਸੰਭਾਲਿਆ ਅਤੇ ਆਪਣਾ ਵਿਵਰਣ ਆਨਲਾਈਨ ਪੇਸ਼ ਕੀਤਾ। ਤਿਰੂਮੂਰਤੀ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਨੁਮਾਇੰਦੇ ਦਾ ਅਹੁਦਾ ਸੰਭਾਲ ਕੇ ਮਾਣ ਮਹਿਸੂਸ ਕਰ ਰਿਹਾ ਹਾਂ।

ਉਨ੍ਹਾਂ ਅੱਗੇ ਆਖਿਆ ਕਿ ਕੋਵਿਡ-19 ਮਹਾਮਾਰੀ ਕਾਰਨ ਮੈਂ ਸੰਯੁਕਤ ਰਾਸ਼ਟਰ ਵਿਚ ਅਜਿਹਾ ਦੂਜਾ ਰਾਜਦੂਤ/ਸਥਾਈ ਨੁਮਾਇੰਦਾ ਹਾਂ ਜਿਸ ਨੇ ਆਪਣਾ ਵਿਵਰਣ ਆਨਲਾਈਨ ਪੇਸ਼ ਕੀਤਾ ਹੈ। ਤਿਰੂਮੂਰਤੀ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਨਵੇਂ ਸਥਾਈ ਨੁਮਾਇੰਦੇ ਦਾ ਅਹੁਦਾ ਸੰਭਾਲਣ ਲਈ 19 ਮਈ ਨੂੰ ਨਿਊਯਾਰਕ ਗਏ ਸਨ। ਉਥੇ ਹੀ ਸਾਬਕਾ ਸਥਾਈ ਨੁਮਾਇੰਦੇ ਸਇਦ ਅਕਬਰੂਦੀਨ 30 ਅਪ੍ਰੈਲ ਨੂੰ ਰਿਟਾਇਰ ਹੋਏ ਅਤੇ ਹੈਰਦਾਬਾਦ ਵਾਪਸ ਪਰਤ ਆਏ। ਤਿਰੂਮੂਰਤੀ 1985 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਹਨ। ਨਿਊਯਾਰਕ ਲਈ ਰਵਾਨਾ ਹੋਣ ਤੋਂ ਪਹਿਲਾਂ ਤਿਰੂਮੂਰਤੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਵੈਂਕੇਯਾ ਨਾਇਡੂ ਨਾਲ ਮੁਲਕਾਤ ਕੀਤੀ।

Khushdeep Jassi

This news is Content Editor Khushdeep Jassi