ਸ਼ਾਂਤਮਈ ਤਰੀਕੇ ਨਾਲ ਹੱਲ ਹੋਵੇ ਕਸ਼ਮੀਰ ਮੁੱਦਾ : ਜਨਰਲ ਬਾਜਵਾ

02/04/2021 12:38:48 AM

ਇਸਲਾਮਾਬਾਦ-ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੂੰ ਕਸ਼ਮੀਰ ਮੁੱਦੇ ਨੂੰ 'ਮਾਣ ਮਰਿਆਦਾ ਅਤੇ ਸ਼ਾਂਤਮਈ ਤਰੀਕੇ' ਨਾਲ ਹੱਲ ਕਰਨਾ ਚਾਹੀਦਾ। ਪਾਕਿਸਤਾਨੀ ਫੌਜ ਮੁਤਾਬਕ ਜਰਨਲ ਬਾਜਵਾ ਖੈਬਰ-ਪਖਤੂਨਖਵਾ ਦੇ ਰਿਸਾਲਪੁਰ 'ਚ ਪਾਕਿਸਤਾਨ ਹਵਾਈ ਫੌਜ (ਪੀ.ਏ.ਐੱਫ.) ਦੇ ਅਸਗਰ ਖਾਨ ਅਕਾਦਮੀ 'ਚ ਗ੍ਰੈਜੂਏਸ਼ਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।

ਇਹ ਵੀ ਪੜ੍ਹੋ -ਪਾਕਿ ਨੇ ਅਫਗਾਨਿਸਤਾਨ 'ਤੇ ਦਾਗੇ 50 ਰਾਕੇਟ

ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੂੰ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਇੱਛਾਵਾਂ ਦੇ ਅਨੁਕੂਲ ਮਾਣ ਮਰਿਆਦਾ ਅਤੇ ਸ਼ਾਂਤਮਈ ਤਰੀਕੇ ਨਾਲ ਸੁਲਝਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਕ ਸ਼ਾਂਤੀ ਪੰਸਦ ਦੇਸ਼ ਹੈ ਜਿਸ ਨੇ ਖੇਤਰੀ ਅਤੇ ਗਲੋਬਲੀ ਸ਼ਾਂਤੀ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਬਾਜਵਾ ਨੇ ਕਿਹਾ ਕਿ ਅਸੀਂ ਬਰਾਬਰੀ ਅਤੇ ਸ਼ਾਂਤਮਈ ਤਰੀਕੇ ਨਾਲ ਆਦਰਸ਼ਾਂ 'ਤੇ ਚੱਲਣ ਨੂੰ ਲੈ ਕੇ ਵਚਨਬੱਧ ਹਾਂ। ਇਹ ਸਾਰੀਆਂ ਦਿਸ਼ਾਵਾਂ 'ਚ ਸ਼ਾਂਤੀ ਦਾ ਹੱਥ ਵਧਾਉਣ ਦਾ ਵੇਲਾ ਹੈ।

ਇਹ ਵੀ ਪੜ੍ਹੋ -ਭਾਰਤ ਨੇ ਮਿਆਂਮਾਰ 'ਚ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਯਾਤਰਾ ਐਡਵਾਇਜ਼ਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar