ਕਰਤਾਰਪੁਰ ਲਾਂਘੇ ''ਤੇ ਚਰਚਾ ਲਈ ਭਾਰਤ-ਪਾਕਿ ਮਾਹਰਾਂ ਦੀ 14 ਨੂੰ ਮੀਟਿੰਗ

07/11/2019 8:24:48 PM

ਇਸਲਾਮਾਬਾਦ (ਭਾਸ਼ਾ)- ਭਾਰਤ ਅਤੇ ਪਾਕਿਸਤਾਨ ਦੇ ਮਾਹਰ ਕਰਤਾਰਪੁਰ ਲਾਂਘੇ ਸਬੰਧੀ ਕੰਮ ਨੂੰ ਅੰਤਿਮ ਰੂਪ ਦੇਣ ਲਈ ਮਸੌਦਾ ਸਮਝੌਤਾ 'ਤੇ ਚਰਚਾ ਕਰਨ ਨੂੰ ਲੈ ਕੇ ਐਤਵਾਰ ਨੂੰ ਵਾਹਗਾ ਸਰਹੱਦ 'ਤੇ ਮੀਟਿੰਗ ਕਰਨਗੇ। ਉਹ ਸਬੰਧਿਤ ਤਕਨੀਕੀ ਮੁੱਦਿਆਂ 'ਤੇ ਵੀ ਚਰਚਾ ਕਰਨਗੇ। ਇਹ ਲਾਂਘਾ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਨੂੰ ਗੁਰਦਾਸਪੁਰ ਜ਼ਿਲਾ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰਾ ਨਾਲ ਜੋੜੇਗਾ ਅਤੇ ਭਾਰਤੀ ਸਿੱਖ ਸ਼ਰਧਾਲੂਆਂ ਦੀ ਵੀਜ਼ਾ ਮੁਕਤ ਆਵਾਜਾਈ ਨੂੰ ਖੁਸ਼ਹਾਲ ਬਣਾਏਗਾ। ਸ਼ਰਧਾਲੂਆਂ ਨੂੰ ਸਿਰਫ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਪਰਮਿਟ ਹਾਸਲ ਕਰਨੀ ਹੋਵੇਗੀ, ਜਿਸ ਨੂੰ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਨੇ ਸਾਲ 1522 ਵਿਚ ਸਥਾਪਿਤ ਕੀਤਾ ਸੀ।

ਪਾਕਿ ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਆਪਣੀ ਹਫਤਾਵਾਰੀ ਨਿਊਜ਼ ਬ੍ਰੀਫਿੰਗ ਵਿਚ ਕਿਹਾ ਕਿ ਭਾਰਤੀ ਵਫਦ ਵਾਹਗਾ ਵਿਚ ਹੋਣ ਵਾਲੀ ਵਾਰਤਾ ਲਈ ਪਾਕਿਸਤਾਨ ਆਵੇਗਾ। ਵਿਦੇਸ਼ ਦਫਤਰ ਨੇ ਦੋ ਜੁਲਾਈ ਨੂੰ ਕਿਹਾ ਸੀ ਕਿ ਪਾਕਿਸਤਾਨ ਨੇ ਮਸੌਦਾ ਸਮਝੌਤਾ 'ਤੇ ਭਾਰਤ ਦੇ ਨਾਲ ਦੂਜੇ ਦੌਰ ਦੀ ਵਾਰਤਾ ਕਰਨ ਲਈ 14 ਜੁਲਾਈ ਦਾ ਮਤਾ ਕੀਤਾ ਸੀ। ਜਿਸ ਨੂੰ ਨਵੀਂ ਦਿੱਲੀ ਨੇ ਸਵੀਕਾਰ ਕਰ ਲਿਆ ਸੀ। ਇਸ ਇਤਿਹਾਸਕ ਲਾਂਘੇ ਨੂੰ ਅੰਤਿਮ ਰੂਪ ਦੇਣ ਲਈ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੋਇਆ ਸੀ। ਭਾਰਤ ਨੇ ਲਾਂਘੇ 'ਤੇ ਪਾਕਿਸਤਾਨ ਵਲੋਂ ਨਿਯੁਕਤ ਕਮੇਟੀ ਵਿਚ ਕਈ ਖਾਲਿਸਤਾਨੀ ਵੱਖਵਾਦੀਆਂ ਦੀ ਮੌਜਦੂਗੀ 'ਤੇ ਚਿੰਤਾਵਾਂ ਬਾਰੇ ਜਾਣੂ ਵੀ ਕਰਵਾਇਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਭਾਰਤ ਅਤੇ ਪਾਕਿਸਤਾਨ ਇਸ ਲਾਂਘੇ ਦੇ ਨਿਰਮਾਣ ਲਈ ਸਹਿਮਤ ਹੋਏ ਸਨ।

Sunny Mehra

This news is Content Editor Sunny Mehra