ਭਾਰਤ ਨੇ ਟਿਊਬਵੈਲ ਲਾਉਣ ਲਈ ਨੇਪਾਲ ਨੂੰ 9.9 ਕਰੋੜ ਨੇਪਾਲੀ ਰੁਪਏ ਦਿੱਤੇ

06/11/2018 10:23:54 PM

ਕਾਠਮੰਡੂ— ਭਾਰਤ ਨੇ ਸਿੰਚਾਈ ਲਈ ਨੇਪਾਲ ਦੇ 12 ਜ਼ਿਲਿਆਂ ਨੂੰ 2,700 ਟਿਊਬਵੈਲ ਲਾਉਣ ਲਈ 9.9 ਕਰੋੜ ਨੇਪਾਲੀ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਹ ਵਿੱਤੀ ਸਹਾਇਤਾ ਨੇਪਾਲ-ਭਾਰਤ ਦੋਸਤਾਨਾ ਸਿੰਚਾਈ ਪ੍ਰਾਜੈਕਟ ਲਈ ਆਖਰੀ ਭੂਗਤਾਨ ਦੇ ਤਹਿਤ ਦਿੱਤੀ ਗਈ ਹੈ। ਇਸ ਨੂੰ ਇਸ ਸਾਲ ਜਨਵਰੀ 'ਚ ਸ਼ੁਰੂ ਕੀਤਾ ਗਿਆ ਸੀ ਤਾਂ ਕਿ ਨੇਪਾਲ ਦੇ ਖੇਤੀਬਾੜੀ ਖੇਤਰ 'ਚ ਵਾਧੇ ਨੂੰ ਬੜ੍ਹਾਵਾ ਦਿੱਤਾ ਜਾ ਸਕੇ।
ਕਾਠਮੰਡੂ ਸਥਿਤ ਭਾਰਤੀ ਦੂਤਘਰ ਵੱਲੋਂ ਜਾਰੀ ਇਕ ਪ੍ਰੈਸ ਰਿਪੋਰਟ ਮੁਤਾਬਕ ਨੇਪਾਲ 'ਚ ਨਿਯੁਕਤ ਭਾਰਤ ਦੇ ਰਾਜਦੂਤ ਮੰਜੀਵ ਸਿੰਘ ਪੂਰੀ ਨੇ ਦੇਸ਼ ਦੇ ਵਿਦੇਸ਼ ਸਕੱਤਰ ਸ਼ੰਜੇ ਸ਼ਰਮਾ ਨੂੰ ਇਥੇ ਇਕ ਪ੍ਰੋਗਰਾਮ 'ਚ 9.9 ਕਰੋੜ ਨੇਪਾਲੀ ਰੁਪਏ ਦਾ ਇਕ ਚੈਕ ਸੌਂਪਿਆ। ਰਿਪੋਰਟ ਮੁਤਾਬਕ ਸਹਾਇਤਾ ਨਾਲ ਭਾਰਤ ਨੇ ਨੇਪਾਲ ਨੂੰ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਹੁਣ ਤਕ 22.76 ਕਰੋੜ ਨੇਪਾਲੀ ਰੁਪਏ ਦੀ ਸਹਾਇਤਾ ਦਿੱਤੀ ਹੈ।