ਅਮਰੀਕਾ ਦੇ ਹਿੰਦੂ ਮੰਦਰ ''ਚ ਧਾਰਮਿਕ ਏਕਤਾ ਦੀ ਅਨੋਖੀ ਮਿਸਾਲ ਬਣਿਆ ਇਕ ਮੁਸਲਮਾਨ (ਦੇਖੋ ਤਸਵੀਰਾਂ)

07/24/2016 3:58:11 PM

ਵਾਸ਼ਿੰਗਟਨ— ਨਫਰਤ ਦੇ ਦੌਰ ਵਿਚ ਅਮਰੀਕਾ ''ਚ ਲੋਕਾਂ ਨੇ ਉਸ ਸਮੇਂ ਧਾਰਮਿਕ ਸਦਭਾਵਨਾ ਦੀ ਸਭ ਤੋਂ ਵੱਡੀ ਮਿਸਾਲ ਦੇਖੀ, ਜਦੋਂ ਇਕ ਮੁਸਲਮਾਨ ਇੰਡੀਆਨਾਪੋਲਿਸ ਸ਼ਹਿਰ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਂਭ ਲਈ। ਭਾਰਤ ਦੇ ਮੁੰਬਈ ਵਿਚ ਪੈਦਾ ਹੋਏ ਪੁਲਸ ਅਧਿਕਾਰੀ ਜਾਵੇਦ ਖਾਨ ਨੂੰ ਇਸ ਹਿੰਦੂ ਮੰਦਰ ਦੀ ਸੁਰੱਖਿਆ ਦਾ ਮੁਖੀ ਬਣਾਇਆ ਗਿਆ ਹੈ। ਜਾਵੇਦ ਖਾਨ ਤਾਈਕਵਾਂਡੋ ਵਿਚ ਬਲੈਕ ਬੈਲਟ ਅਤੇ ਕਿਕ ਬਾਕਸਿੰਗ ਵਿਚ ਚੈਂਪੀਅਨ ਹਨ। ਜਾਵੇਦ ਖਾਨ ਨੇ ਪੁਣੇ ਦੇ ਲੋਨਾਵਲਾ ਤੋਂ ਪੜ੍ਹਾਈ ਕੀਤੀ ਹੈ। ਮੰਦਰ ''ਚ ਆਉਣ ਵਾਲੇ ਸ਼ਰਧਾਲੂ ਖਾਨ ਨੂੰ ਮੰਦਰ ਦਾ ਇਕ ਨਾ ਵੱਖ ਹੋਣ ਵਾਲਾ ਹਿੱਸਾ ਮੰਨਦੇ ਹਨ।
ਖਾਨ ਦਾ ਕਹਿਣਾ ਹੈ ਕਿ ''''ਅਸੀਂ ਸਾਰੇ ਇਕ ਹਾਂ ਅਤੇ ਇਹੀ ਮੇਰਾ ਸੰਦੇਸ਼ ਹੈ। ਅਸੀਂ ਸਾਰੇ ਇਕ ਹੀ ਈਸ਼ਵਰ ਦੀ ਸੰਤਾਨ ਹਾਂ। ਇਕ ਹੀ ਈਸ਼ਵਰ ਹੈ, ਜਿਸ ਦੀ ਅਸੀਂ ਵੱਖ-ਵੱਖ ਨਾਵਾਂ ਤੋਂ ਪੂਜਾ ਕਰਦੇ ਹਾਂ।'''' ਖਾਨ 1986 ਤੋਂ ਵੱਖ-ਵੱਖ ਮਾਰਸ਼ਲ ਆਰਟ ਚੈਂਪੀਅਨਸ਼ਿਪਸ ਵਿਚ ਹਿੱਸਾ ਲੈਣ ਲਈ ਭਾਰਤ ਤੋਂ ਅਮਰੀਕਾ ਜਾਂਦੇ ਰਹਿੰਦੇ ਸਨ ਅਤੇ 2001 ਵਿਚ ਪੱਕੇ ਤੌਰ ''ਤੇ ਇੰਡੀਆਨਾਪੋਲਿਸ ਵਿਚ ਆ ਕੇ ਵੱਸ ਗਏ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਬੇਟੀ ਨੇ ਹਿੰਦੂ ਮੰਦਰ ਵਿਚ ਇਕ ਤੇਲਗੂ ਲੜਕੇ ਨਾਲ ਵਿਆਹ ਕਰਵਾਇਆ ਸੀ, ਜਿਸ ਦੇ ਬਾਅਦ ਤੋਂ ਉਹ ਮੰਦਰ ਵਿਚ ਲੋਕਾਂ ਨੂੰ ਜਾਣਨ ਲੱਗੇ ਸਨ। ਥੋੜ੍ਹੀ ਦੇਰ ਬਾਅਦ ਹੀ ਖਾਨ ਨੂੰ ਮਹਿਸੂਸ ਹੋਇਆ ਕਿ ਮੰਦਰ ਨੂੰ ਸੁਰੱਖਿਆ ਦੀ ਲੋੜ ਹੈ ਅਤੇ ਉਸ ਨੇ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਕਰ ਦਿੱਤੀ।
ਖਾਨ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਮੰਦਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਉਹ ਭਾਰਤ ਵਿਚ ਹਨ। ਮੰਦਰ ਦੇ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਡਾ. ਮੋਹਨ ਰਾਜਦਾਨ ਨੇ ਕਿਹਾ ਕਿ ਮੰਦਰ ਵਿਚ ਆਉਣ ਵਾਲਾ ਹਰ ਵਿਅਕਤੀ ਖਾਨ ਨੂੰ ਜਾਣਦਾ ਹੈ ਅਤੇ ਉਨ੍ਹਾਂ ਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਸੇ ਮੁਸਲਮਾਨ ਵੱਲੋਂ ਹਿੰਦੂ ਮੰਦਰ ਦੀ ਸੁਰੱਖਿਆ ਕਰਨਾ ਇਕ ਮਿਸਾਲ ਹੈ। ਇਹ ਇਕ ਵੱਡਾ ਸੰਦੇਸ਼ ਹੈ।¯

Kulvinder Mahi

This news is News Editor Kulvinder Mahi