ਭਾਰਤ-ਸ਼੍ਰੀਲੰਕਾ ਸੰਬੰਧਾਂ ਦੇ ਲਿਹਾਜ ਨਾਲ ਕਾਫੀ ਮਹੱਤਵਪੂਰਨ ਰਿਹਾ ਸਾਲ 2020

12/29/2020 6:02:23 PM

ਕੋਲੰਬੋ (ਭਾਸ਼ਾ): ਭਾਰਤ ਅਤੇ ਸ੍ਰੀਲੰਕਾ ਦੇ ਵਿਚ ਸੰਬੰਧਾਂ ਦੇ ਲਿਹਾਜ ਨਾਲ ਸਾਲ 2020 ਕਾਫੀ ਮਹੱਤਵਪੂਰਨ ਰਿਹਾ। ਇਸ ਸਾਲ 6 ਸਾਲ ਦੇ ਅੰਤਰਾਲ ਦੇ ਬਾਅਦ ਦੋਹਾਂ ਦੇਸ਼ਾਂ ਦੇ ਵਿਚ ਮਹੱਤਵਪੂਰਨ ਤਿੰਨ ਪੱਖੀ ਵਾਰਤਾ ਜ਼ਰੀਏ ਸਮੁੰਦਰੀ ਮੁੱਦਿਆਂ 'ਤੇ ਗੱਲਬਾਤ ਹੋਈ। ਸ਼੍ਰੀਲੰਕਾ ਵਿਚ ਰਾਜਪਕਸ਼ੇ ਪਰਿਵਾਰ ਦੇ ਸੱਤਾ 'ਤੇ ਕਾਬਿਜ਼ ਹੁੰਦੇ ਹੀ ਦੋਹਾਂ ਦੇਸ਼ਾਂ ਵਿਚ ਆਰਥਿਕ ਸੰਬੰਧਾਂ ਦੇ ਮਜ਼ਬੂਤ ਹੋਣ ਦੀ ਆਸ ਜਾਗੀ ਸੀ  ਪਰ ਕੁਝ ਹੀ ਸਮੇਂ ਬਾਅਦ ਮਾਰਚ ਦੇ ਮੱਧ ਵਿਚ ਕੋਵਿਡ-19 ਮਹਾਮਾਰੀ ਫੈਲਣ ਦੇ ਨਾਲ ਹੀ ਸ਼੍ਰੀਲੰਕਾ ਬੁਰੇ ਵਿੱਤੀ ਸੰਕਟ ਵਿਚ ਫਸ ਗਿਆ।

ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਦੇ ਪ੍ਰਸਾਸਨ ਨੇ ਸ਼੍ਰੀਲੰਕਾ ਦੀ 'ਪਹਿਲੇ-ਭਾਰਤ' ਦੀ ਨੀਤੀ ਨੂੰ ਰੇਖਾਂਕਿਤ ਕੀਤਾ ਜੋ ਭਾਰਤ ਦੀ 'ਪਹਿਲੇ ਗੁਆਂਢੀ' ਦੀ ਨੀਤੀ ਨਾਲ ਮੇਲ ਖਾਂਦੀ ਹੈ। ਸ਼੍ਰੀਲੰਕਾ ਨੇ ਆਪਣੀ ਇਸ ਨੀਤੀ ਦੇ ਜ਼ਰੀਏ ਭਾਰਤ ਦੇ ਨਾਲ ਸੰਪਰਕ ਵਧਾਉਣ ਦੀ ਕੋਸ਼ਿਸ਼ ਕੀਤੀ। ਮਹਿੰਦਰਾ ਰਾਜਪਕਸ਼ੇ ਆਪਣੇ ਛੋਟੇ ਭਰਾ ਗੋਤਬਾਯਾ ਰਾਜਪਕਸ਼ੇ ਵੱਲੋਂ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਜਾਣ ਦੇ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਫਰਵਰੀ ਵਿਚ ਭਾਰਤ ਆਏ ਸਨ। ਇਸ ਤੋਂ ਕੁਝ ਹਫਤੇ ਪਹਿਲਾਂ ਨਵੰਬਰ 2019 ਵਿਚ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਸ਼੍ਰੀਲੰਕਾ ਦੀ ਵਾਗਡੋਰ ਸੰਭਾਲਣ ਦੇ ਬਾਅਦ ਪਹਿਲੀ ਵਿਦੇਸ਼ ਯਾਤਰਾ 'ਤੇ ਭਾਰਤ ਆਏ ਸਨ। ਉਹਨਾਂ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਲੰਕਾ ਨੂੰ ਅੱਤਵਾਦ ਨਾਲ ਲੜਨ ਲਈ 5 ਕਰੋੜ ਅਮਰੀਕੀ ਡਾਲਰ ਸਮੇਤ ਕੁੱਲ 45 ਕਰੋੜ ਅਮਰੀਕੀ ਡਾਲਰ ਦੀ ਵਿੱਤੀ ਮਦਦ ਦੇਣ ਦੀ ਘੋਸ਼ਣਾ ਕੀਤੀ।

ਪੜ੍ਹੋ ਇਹ ਅਹਿਮ ਖਬਰ- ਯੂਕੇ ਦੇ ਕੋਰੋਨਾਵਾਇਰਸ ਕੇਸਾਂ 'ਚ ਰਿਕਾਰਡ ਵਾਧਾ, 24 ਘੰਟਿਆਂ 'ਚ 41,385 ਮਾਮਲੇ ਦਰਜ਼

ਇਸ ਸਾਲ ਅਗਸਤ ਵਿਚ ਆਮ ਚੋਣਾਂ ਵਿਚ ਜਿੱਤ ਹਾਸਲ ਕਰਨ ਵਾਲੇ ਪ੍ਰਧਾਨ ਮੰਤਰੀ ਮਹਿੰਦਰਾ ਰਾਜਪਕਸ਼ੇ ਨੇ ਸਤੰਬਰ ਵਿਚ ਆਪਣੀ ਭਾਰਤੀ ਹਮਰੁਤਬਾ ਦੇ ਨਾਲ ਬਹੁਤ ਸਫਲ ਡਿਜੀਟਲ ਵਾਰਤਾ ਕੀਤੀ, ਜਿਸ ਵਿਚ ਉਹਨਾਂ ਨੇ ਮਹਾਮਾਰੀ ਨਾਲ ਲੜਨ ਸਮੇਤ ਕਈ ਖੇਤਰਾਂ ਵਿਚ ਸ਼੍ਰੀਲੰਕਾ ਨੂੰ ਮਦਦ ਦੇਣ ਦੇ ਲਈ ਮੋਦੀ ਦੀ ਤਾਰੀਫ ਕੀਤੀ। ਸ਼੍ਰੀਲੰਕਾ ਨੇ ਜਾਪਾਨ ਦੇ ਨਾਲ ਸੰਯੁਕਤ ਉੱਦਮ ਕੋਲੰਬੋ ਬੰਦਰਗਾਹ ਦੇ ਪੂਰਬੀ ਕੰਟੇਨਰ ਟਰਮੀਨਲ ਦੇ ਸੰਚਾਲਨ 'ਤੇ ਭਾਰਤ ਨੂੰ ਕੰਟਰੋਲ ਦੇਣ ਦਾ ਫ਼ੈਸਲਾ ਲਿਆ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੋਹਾਂ ਨੇ ਸਮਝੌਤੇ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ਬੰਦਰਗਾਹ ਟਰੇਡ ਯੂਨੀਅਨਾਂ ਨੂੰ ਕਿਹਾ ਕਿ ਪਿਛਲੀ ਸਿਰੀਸੈਨਾ ਸਰਕਾਰ ਦੇ ਦੌਰਾਨ ਕੋਲੰਬੋ ਬੰਦਰਗਾਹ ਦੇ ਪੂਰਬੀ ਟਰਮੀਨਲ ਦੇ ਸੰਚਾਲਨ ਨੂੰ ਲੈ ਕੇ ਸਹਿਯੋਗ ਨਾਲ ਸੰਬੰਧਤ ਸਮਝੌਤੇ ਨੂੰ ਪਲਟਿਆ ਨਹੀਂ ਜਾ ਸਕਦਾ। ਇਹ ਸੰਭਵ ਤੌਰ 'ਤੇ ਸ਼੍ਰੀਲੰਕਾ ਦੀ 'ਪਹਿਲੇ ਭਾਰਤ' ਨੀਤੀ ਦੀ ਦਿਸ਼ਾ ਵਿਚ ਅੱਗੇ ਵਧਣ ਦਾ ਪਹਿਲਾ ਪੜਾਅ ਸੀ। 

ਇਸ ਦੇ ਬਾਅਦ ਇਸੇ ਸਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਵੰਬਰ ਵਿਚ ਭਾਰਤ, ਸ਼੍ਰੀਲੰਕਾ ਅਤੇ ਮਾਲਦੀਵ ਦੇ ਵਿਚ ਤਿੰਨ ਪੱਖੀ ਸਮੁੰਦਰੀ ਵਾਰਤਾ ਵਿਚ ਸ਼ਾਮਲ ਹੋਣ ਲਈ ਕੋਲੰਬੋ ਆਏ। 6 ਸਾਲ ਦੇ ਅੰਤਰਾਲ 'ਤੇ ਇਹ ਵਾਰਤਾ ਹੋਈ। ਇਸ ਤੋਂ ਪਹਿਲਾਂ ਨਵੰਬਰ 2014 ਵਿਚ ਨਵੀਂ ਦਿੱਲੀ ਵਿਚ ਆਖਰੀ ਵਾਰ ਬੈਠਕ ਹੋਈ ਸੀ। ਇਸ ਦੇ ਇਲਾਵਾ ਵੀ ਦੋਹਾਂ ਦੇਸ਼ਾਂ ਦੇ ਵਿਚ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਸ ਵਿਚ ਮਹਾਮਾਰੀ ਦੇ ਦੌਰਾਨ ਸ਼੍ਰੀਲੰਕਾ ਦੇ ਘੱਟ ਹੁੰਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਉਭਾਰਨ ਦੇ ਲਈ ਇਸ ਸਾਲ ਭਾਰਤੀ ਰਿਜਰਵ ਬੈਂਕ ਵੱਲੋਂ ਸ਼੍ਰੀਲੰਕਾ ਦੇ ਨਾਲ 40 ਕਰੋੜ ਅਮਰੀਕੀ ਡਾਲਰ ਦੀ ਮੁਦਰਾ ਦੀ ਅਦਲਾ-ਬਦਲੀ ਸਮੇਤ ਕਈ ਮਹੱਤਵਪੂਰਨ ਕਦਮ ਸ਼ਾਮਲ ਹਨ।

Vandana

This news is Content Editor Vandana