ਭਾਰਤ ਅਤੇ ਚੀਨ ਦੀ ਅਰਥਵਿਵਸਥਾ ’ਚ ਉਮੀਦ ਤੋਂ ਤੇਜ਼ ਰਿਕਵਰੀ : ADB

12/11/2020 9:21:18 AM

ਨਵੀਂ ਦਿੱਲੀ (ਭਾਸ਼ਾ) – ਉਭਰਦੀ ਅਰਥਵਿਵਸਥਾ ਵਾਲੇ ਏਸ਼ੀਆ ’ਚ ਇਸ ਸਾਲ ਭਾਂਵੇ ਜੀ. ਡੀ. ਪੀ. ਗ੍ਰੋਥ ’ਚ ਕਮਜ਼ੋਰੀ ਆ ਰਹੀ ਹੈ ਪਰ ਆਉਣ ਵਾਲੇ ਦਿਨਾਂ ’ਚ ਇਸ ’ਚ ਤੇਜ਼ੀ ਦਰਜ ਕੀਤੀ ਜਾ ਸਕਦੀ ਹੈ। ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਦੇ ਇਕ ਅਨੁਮਾਨ ’ਚ ਇਹ ਦੱਸਿਆ ਗਿਆ ਹੈ। ਪਹਿਲਾਂ ਇਹ ਸੋਚਿਆ ਜਾ ਰਿਹਾ ਸੀ ਕਿ ਚੀਨ ਦੀ ਜੀ. ਡੀ. ਪੀ. ਉਮੀਦ ਤੋਂ ਜ਼ਿਆਦਾ ਤੇਜ਼ੀ ਨਾਲ ਰਿਕਵਰ ਕਰ ਸਕਦੀ ਹੈ। ਯਾਨੀ ਭਾਰਤ ਅਤੇ ਚੀਨ ਦੀ ਅਰਥਵਿਵਸਥਾ ’ਚ ਤੇਜ਼ ਰਿਕਵਰੀ ਹੋ ਰਹੀ ਹੈ। ਏਸ਼ੀਆਈ ਵਿਕਾਸ ਬੈਂਕ ਨੇ ਹਾਲਾਂਕਿ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਮਿਆਦ ਲੰਮੀ ਖਿੱਚਣ ਕਾਰਣ ਗਲੋਬਲ ਜੀ. ਡੀ. ਪੀ. ਦੀ ਰਿਕਵਰੀ ’ਚ ਦਿੱਕਤ ਆ ਸਕਦੀ ਹੈ।

ਇਸ ਸਾਲ ਏਸ਼ੀਆਈ ਦੇਸ਼ਾਂ ਦੀ ਜੀ. ਡੀ. ਪੀ. ’ਚ ਕੁਲ 0.4 ਫੀਸਦੀ ਦੀ ਕਮਜ਼ੋਰੀ ਦਰਜ ਕੀਤੀ ਜਾ ਸਕਦੀ ਹੈ। ਏਸ਼ੀਆਈ ਵਿਕਾਸ ਬੈਂਕ ਨੇ ਕਿਹਾ ਕਿ ਉਭਰਦੀ ਅਰਥਵਿਵਸਥਾ ਵਾਲੇ 45 ਦੇਸ਼ਾਂ ’ਚ ਇਸ ਸਾਲ ਇਕਨੌਮਿਕ ਆਊਟਪੁਟ ਘਟ ਸਕਦਾ ਹੈ। ਇਸ ਤੋਂ ਪਹਿਲਾਂ ਏਸ਼ੀਆ ਦੇ ਡਿਵੈੱਲਪਮੈਂਟ ਆਊਟਪੁਟ ’ਤੇ ਬੈਂਕ ਨੇ ਕਿਹਾ ਸੀ ਕਿ ਇਸ ’ਚ 0.7 ਫੀਸਦੀ ਦੀ ਕਮੀ ਆ ਸਕਦੀ ਹੈ। ਪਿਛਲੇ ਛੇ ਦਹਾਕੇ ’ਚ ਅਜਿਹਾ ਕਦੀ ਨਹੀਂ ਹੋਇਆ ਹੈ ਅਤੇ ਬੈਂਕ ਨੇ ਕਿਹਾ ਕਿ ਇਸ ਸਾਲ ਏਸ਼ੀਆ ਦੀ ਉਭਰਦੀ ਅਰਥਵਿਵਸਥਾ ਵਾਲੇ ਦੇਸ਼ਾਂ ਦੀ ਇਕਨੌਮਿਕ ਆਉਟਪੁਟ ’ਚ ਕਮਜ਼ੋਰੀ ਦਰਜ ਕੀਤੀ ਜਾ ਸਕਦੀ ਹੈ।

ਸਾਲ 2021 ਲਈ ਏਸ਼ੀਆਈ ਦੇਸ਼ਾਂ ਦੀ ਅਰਥਵਿਵਸਥਾ ਬਾਰੇ ਬੈਂਕ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ’ਚ ਇਕਨੌਮਿਕ ਰਿਕਵਰੀ ਦਰਜ ਕੀਤੀ ਜਾਏਗੀ ਅਤੇ ਜੀ. ਡੀ. ਪੀ. ਗ੍ਰੋਥ 6.8 ਫੀਸਦੀ ਦੇ ਕਰੀਬ ਰਹੇਗੀ। ਏਸ਼ੀਆ ਦੇ ਵੱਖ-ਵੱਖ ਦੇਸ਼ਾਂ ’ਚ ਕੋਰੋਨਾ ਵਾਇਰਸ ਮਹਾਮਾਰੀ ਕਾਰਣ 70 ਲੱਖ ਲੋਕ ਇਨਫੈਕਟਡ ਹਨ ਅਤੇ 15 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਅਗਲੇ ਵਿੱਤੀ ਸਾਲ ’ਚ ਏਸ਼ੀਆ ਕੋਰੋਨਾ ਮਹਾਮਾਰੀ ਦੇ ਇਸ ਝਟਕੇ ਤੋਂ ਉਭਰ ਸਕਦਾ ਹੈ।

ਇਹ ਵੀ ਦੇਖੋ : ਸੁਕੰਨਿਆ ਸਮਰਿਧੀ ਯੋਜਨਾ 'ਚ ਹੋਏ ਇਹ ਅਹਿਮ ਬਦਲਾਅ, ਖਾਤਾਧਾਰਕਾਂ ਲਈ ਜਾਣਨੇ ਬੇਹੱਦ ਜ਼ਰੂਰੀ

1 ਸਾਲ ਪਹਿਲਾਂ ਦਸੰਬਰ ’ਚ ਚੀਨ ’ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਾਲ ਉਸ ਦੀ ਜੀ. ਡੀ. ਪੀ. ਗ੍ਰੋਥ 2.1 ਫੀਸਦੀ ਰਹਿਣ ਦੀ ਸੰਭਾਵਨਾ ਹੈ। ਸਤੰਬਰ ’ਚ ਏਸ਼ੀਆਈ ਬੈਂਕ ਨੇ ਉਸ ਦੀ ਜੀ. ਡੀ. ਪੀ. ਦੇ 1.8 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਸੀ। ਸਾਲ 2021 ’ਚ ਚੀਨ ਦੀ ਅਰਥਵਿਵਸਥਾ 7.7 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ। ਇਸ ਮਿਆਦ ’ਚ ਭਾਰਤ ਦੀ ਅਰਥਵਿਵਸਥਾ ਦੀ ਗ੍ਰੋਥ ਰੇਟ 8 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਗਿਆ ਹੈ।

ਭਾਰਤ ’ਚ ਆਰਥਿਕ ਭਰਪਾਈ ਉਮੀਦ ਤੋਂ ਬਿਹਤਰ, ਏ. ਡੀ. ਬੀ. ਨੇ ਕਾਂਟ੍ਰੈਕਸ਼ਨ ਦੇ ਅਨੁਮਾਨ ਨੂੰ ਘਾਟ ਕੇ 8 ਫੀਸਦੀ ਕੀਤਾ

ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਵੀਰਵਾਰ ਨੂੰ ਭਾਰਤੀ ਅਰਥਵਿਵਸਥਾ ਲਈ ਆਪਣੇ ਅਨੁਮਾਨਾਂ ’ਚ ਸੋਧ ਕਰਦੇ ਹੋਏ ਕਿਹਾ ਕਿ ਵਿੱਤੀ ਸਾਲ 2020-21 ਦੌਰਾਨ ਅੱਠ ਫੀਸਦੀ ਕਾਂਟ੍ਰੈਕਸ਼ਨ ਦੇਖਣ ਨੂੰ ਮਿਲ ਸਕਦੀ ਹੈ ਜਦੋਂ ਕਿ ਪਹਿਲਾਂ ਇਸ ਦੇ 9 ਫੀਸਦੀ ਰਹਿਣ ਦੀ ਗੱਲ ਕਹੀ ਗਈ ਹੈ। ਏਸ਼ੀਆਈ ਵਿਕਾਸ ਦ੍ਰਿਸ਼ (ਏ. ਡੀ. ਓ.) ਦੀ ਅਨੁਪੂਰਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਰਥਵਿਵਸਥਾ ਨਾਰਮਲ ਸਥਿਤੀ ਵੱਲ ਪਰਤ ਰਹੀ ਹੈ ਅਤੇ ਦੂਜੀ ਤਿਮਾਹੀ ’ਚ ਕਾਂਟ੍ਰੈਕਸ਼ਨ 7.5 ਫੀਸਦੀ ਰਿਹਾ, ਜੋ ਉਮੀਦ ਤੋਂ ਬਿਹਤਰ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਅਰਥਵਿਵਸਥਾ ’ਚ ਚਾਲੂ ਵਿੱਤੀ ਸਾਲ ਦੀ ਜੂਨ ਤਿਮਾਹੀ ਦੌਰਾਨ 23.9 ਫੀਸਦੀ ਦੀ ਕਾਂਟ੍ਰੈਕਸ਼ਨ ਹੋਈ ਸੀ।

ਇਹ ਵੀ ਦੇਖੋ : ਛੋਟੇ ਸ਼ਹਿਰਾਂ ’ਚ ਮੋਬਾਈਲ ਵਾਲੇਟ ਤੋਂ ਖਰੀਦ ਰਹੇ ਹਨ ਡਿਜੀਟਲ ਗੋਲਡ

ਰਿਪੋਰਟ ਮੁਤਾਬਕ ਵਿੱਤੀ ਸਾਲ 2020 ਲਈ ਜੀ. ਡੀ. ਪੀ. ਦੇ ਅਨੁਮਾਨਾਂ ਨੂੰ 9 ਫੀਸਦੀ ਕਾਂਟ੍ਰੈਕਸ਼ਨ ਤੋਂ ਵਧਾ ਕੇ 8 ਫੀਸਦੀ ਕਰ ਦਿੱਤਾ ਗਿਆ ਹੈ ਅਤੇ ਦੂਜੀ ਛਿਮਾਹੀ ’ਚ ਜੀ. ਡੀ. ਪੀ. ਦੇ ਇਕ ਸਾਲ ਪਹਿਲਾਂ ਦੇ ਸਮਾਨ ਰਹਿਣ ਦਾ ਅਨੁਮਾਨ ਹੈ। ਵਿੱਤੀ ਸਾਲ 2020-21 ਲਈ ਵਾਧੇ ਦਾ ਅਨੁਮਾਨ ਅੱਠ ਫੀਸਦੀ ’ਤੇ ਆਪਣੇ ਸਥਾਨ ’ਤੇ ਹੈ। ਰਿਪੋਰਟ ’ਚ ਕਿਹਾ ਗਿਆ ਕਿ ਭਾਰਤ ’ਚ ਆਰਥਿਕ ਭਰਪਾਈ ਉਮੀਦ ਤੋਂ ਬਿਹਤਰ ਹੈ ਅਤੇ ਇਸ ਕਾਰਣ ਦੱਖਣੀ ਏਸ਼ੀਆ ’ਚ ਕਾਂਟ੍ਰੈਕਸ਼ਨ ਦੇ ਅਨੁਮਾਨ ਨੂੰ 6.8 ਫੀਸਦੀ ਤੋਂ ਸੋਧ ਕੇ 6.1 ਫੀਸਦੀ ਕਰ ਦਿੱਤਾ ਗਿਆ ਹੈ।

ਇਹ ਵੀ ਦੇਖੋ : 31 ਦਸੰਬਰ ਤੋਂ ਪਹਿਲਾਂ ਕਰੋ ਇਹ ਕੰਮ, ਨਹੀਂ ਤਾਂ ਲੱਗ ਸਕਦੈ 10 ਹਜ਼ਾਰ ਰੁਪਏ ਦਾ ਜੁਰਮਾਨਾ

ਨੋਟ - ਕੀ ਤੁਹਾਨੂੰ ਲਗਦਾ ਹੈ ਕਿ ਭਾਰਤ ਦੀ ਅਰਥਵਿਵਸਥਾ ਕੋਰੋਨਾ ਦੀ ਮਾਰ ਤੋਂ ਜਲਦੀ ਉਭਰ ਜਾਵੇਗੀ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur