ਭਾਰਤ-ਅਮਰੀਕਾ ਅੱਤਵਾਦ ਵਿਰੋਧੀ ਮੁਹਿੰਮ ''ਚ ਸਹਿਯੋਗ ਦਾ ਭਵਿੱਖ ''ਉਜਵੱਲ''

03/01/2018 1:38:10 PM

ਵਾਸ਼ਿੰਗਟਨ(ਭਾਸ਼ਾ)— ਟਰੰਪ ਪ੍ਰਸ਼ਾਸਨ ਨੇ ਅੱਜ ਭਾਰਤ ਨੂੰ 'ਅੱਤਵਾਦ ਵਿਰੋਧੀ ਅਭਿਆਨ ਵਿਚ ਇਕ ਬਹੁਤ ਕੀਮਤੀ ਅਤੇ ਕਰੀਬੀ ਸਹਿਯੋਗੀ' ਦੱਸਦੇ ਹੋਏ ਕਿਹਾ ਕਿ ਇਸ ਖੇਤਰ ਵਿਚ ਦੋਵਾਂ ਦੇਸ਼ਾਂ ਦੇ ਦੋ-ਪੱਖੀ ਸਹਿਯੋਗ ਦਾ ਭਵਿੱਖ 'ਬੇਹੱਦ ਉਜਵੱਲ' ਹੈ। ਅਮਰੀਕੀ ਅੱਤਵਾਦ ਵਿਰੋਧੀ ਕੋਆਰਡੀਨੇਟਰ, ਨੇਥਨ ਸੇਲਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਪਤਰੀ ਡੋਨਾਲਡ ਟਰੰਪ ਵਿਚਕਾਰ ਬੈਠਕਾਂ ਦਾ ਸਿਹਰਾ ਟਰੰਪ ਕਾਰਜਕਾਲ ਨੂੰ ਦਿੱਤਾ, ਜੋ ਕਿ ਦੋਵਾਂ ਦੇਸ਼ਾਂ ਵਿਚਕਾਰ 'ਮਜ਼ਬੂਤ' ਸਬੰਧਾਂ ਦਾ ਕਾਰਨ ਹੈ।
ਆਈ.ਐਸ.ਆਈ.ਐਸ ਨੂੰ ਮਾਤ ਦੇਣ ਲਈ ਕਾਨੂੰਨ ਪਰਿਵਰਤਨ ਦੀਆਂ ਕੋਸ਼ਿਸ਼ਾਂ 'ਤੇ ਆਯੋਜਿਤ ਸੰਮੇਲਨ ਦੀ ਸਮਾਪਤੀ ਦੌਰਾਨ ਟੈਲੀਕਾਨਫਰੰਸ ਵਿਚ ਸੇਲਸ ਨੇ ਕਿਹਾ, 'ਅੱਤਵਾਦ ਨੂੰ ਮਾਤ ਦੇਣ ਦੀ ਦਿਸ਼ਾ ਵਿਚ ਭਾਰਤ, ਅਮਰੀਕਾ ਦਾ ਬਹੁਤ ਮਹੱਤਵਪੂਰਨ, ਬੇਹੱਦ ਕੀਮਤੀ ਅਤੇ ਬੇਹੱਦ ਕਰੀਬੀ ਸਹਿਯੋਗੀ ਹੈ।' ਉਨ੍ਹਾਂ ਕਿਹਾ, 'ਇਸ ਪ੍ਰਸ਼ਾਸਨ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਪੀ. ਐਮ ਮੋਦੀ ਵਿਚਕਾਰ ਕਈ ਲਾਭਕਾਰੀ ਬੈਠਕਾਂ ਹੋਈਆਂ ਅਤੇ ਉਨ੍ਹਾਂ ਦੇ ਬੈਠਕਾਂ ਦੇ ਨਤੀਜੇ ਵੱਜੋਂ ਅਮਰੀਕੀ ਸਰਕਾਰ ਅਤੇ ਭਾਰਤ ਸਰਕਾਰ ਵਿਚਕਾਰ ਇਕ ਮਜ਼ਬੂਤ ਸਾਂਝੇਦਾਰੀ ਕਾਇਮ ਹੋਈ।'
ਸੇਲਸ ਨੇ ਕਿਹਾ ਕਿ ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਨੇ ਭਾਰਤ ਦੇ ਸਾਹਮਣੇ ਪੇਸ਼ ਹੋਣ ਵਾਲੇ ਅੱਤਵਾਦੀ ਖਤਰਿਆਂ ਨੂੰ ਸ਼੍ਰੇੇਣੀਆਂ ਵਿਚ ਵੰਡਿਆ ਅਤੇ ਉਨ੍ਹਾਂ ਦੀ ਘੋਸ਼ਣਾ ਕੀਤੀ। ਅਮਰੀਕਾ ਨੇ ਸਾਲ 2016 ਵਿਚ ਭਾਰਤ ਨਾਲ ਸ਼ੱਕੀ ਅੱਤਵਾਦੀਆਂ ਨਾਲ ਜੁੜੀ ਜਾਣਕਾਰੀ ਸਾਂਝਾ ਕਰਨ ਦਾ ਇਕ ਸਮਝੌਤਾ ਕੀਤਾ ਸੀ। ਸੇਲਸ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਅੱਤਵਾਦ ਵਿਰੁੱਧ ਅਮਰੀਕਾ-ਭਾਰਤ ਦੇ ਦੋ-ਪੱਖੀ ਸਹਿਯੋਗ ਦਾ ਭਵਿੱਖ ਬੇਹੱਦ ਉਜਵੱਲ ਹੈ।'