ਭਾਰਤ ਚੀਨ ਦੇ ਰਿਸ਼ਤੇ ਵਧ ਰਹੇ ਹਨ ਅੱਗੇ : ਚੀਨੀ ਰਾਸ਼ਟਰਪਤੀ

12/21/2018 8:34:19 PM

ਬੀਜਿੰਗ— ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਤੇ ਭਾਰਤ ਦੇ ਵਿਚਾਲੇ ਗਹਿਰਾ ਵਿਸ਼ਵਾਸ ਤੇ ਸਹਿਯੋਗ ਰਿਹਾ ਹੈ ਤੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਸਰਗਰਮ ਰੂਪ ਨਾਲ ਅੱਗੇ ਵਧ ਰਹੇ ਹਨ। ਸ਼ੀ ਨੇ ਇਹ ਗੱਲ ਨਵੀਂ ਦਿੱਲੀ 'ਚ ਦੋਵਾਂ ਦੇਸ਼ਾਂ ਦੇ ਵਿਚਾਲੇ ਨਵੇਂ ਸਥਾਪਿਕ ਫ੍ਰੇਮਵਰਕ ਦੇ ਤਹਿਤ ਵਿਦੇਸ਼ ਮੰਤਰੀ ਪੱਧਰ ਦੀ ਵਿਆਪਕ ਗੱਲਬਾਤ ਦੀ ਲੜੀ 'ਚ ਕਹੀ।

ਚੀਨੀ ਰਾਸ਼ਟਰਪਤੀ ਨੇ ਨਵੀਂ ਦਿੱਲੀ 'ਚ ਹੋ ਰਹੀ ਸੰਸਕ੍ਰਿਤਿਕ ਤੇ ਜਨਤਾ ਤੋਂ ਜਨਤਾ ਦੇ ਵਿਚਾਲੇ ਲੈਣ-ਦੇਣ 'ਤੇ ਉੱਚ ਪੱਧਰੀ ਤੰਤਰ ਦੀ ਪਹਿਲੀ ਬੈਠਕ ਲਈ ਆਪਣੇ ਵਧਾਈ ਸੰਦੇਸ਼ 'ਚ ਕਿਹਾ ਕਿ ਚੀਨ ਤੇ ਭਾਰਤ ਦੋਵਾਂ ਦੇਸ਼ਾਂ ਨੇ ਮਨੁੱਖੀ ਵਿਕਾਸ ਤੇ ਪ੍ਰਗਤੀ 'ਚ ਜ਼ਿਕਰਯੋਗ ਯੋਗਦਾਨ ਕੀਤਾ ਹੈ। ਸਰਕਾਰੀ ਪੱਤਰਕਾਰ ਏਜੰਸੀ ਸਿਨਹੂਆ ਨੇ ਸ਼ੀ ਦੇ ਹਵਾਲੇ ਨਾਲ ਆਪਣੀ ਰਿਪੋਰਟ 'ਚ ਕਿਹਾ ਕਿ ਆਪਸੀ ਸਿਆਸੀ ਵਿਕਾਸ ਗਹਿਰਾ ਕਰਨ ਤੇ ਵਿਵਹਾਰਿਕ ਸਹਿਯੋਗ ਤੇਜ਼ ਹੋਣ, ਦੋਵਾਂ ਦੇਸ਼ਾਂ ਵਿਚਾਲੇ ਲੋਕਾਂ ਦੇ ਆਉਣ-ਜਾਣ ਤੇ ਸੰਸਕ੍ਰਿਤਿਕ ਵਟਾਂਦਰੇ ਦੇ ਵਾਧੇ ਤੇ ਅੰਤਰਰਾਸ਼ਟਰੀ ਤੇ ਖੇਤਰੀ ਮਾਮਲਿਆਂ 'ਚ ਦੋ-ਪੱਖੀ ਤਾਲਮੇਲ ਨਾਲ ਅੱਜ ਚੀਨ-ਭਾਰਤ ਰਿਸਤੇ ਸਰਗਰਮੀ ਨਾਲ ਅੱਗੇ ਵਧ ਰਹੇ ਹਨ।

ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਵਿਵਹਾਰ ਨਾਲ ਇਹ ਗੱਲ ਸਾਬਿਤ ਹੋ ਚੁੱਕੀ ਹੈ ਕਿ ਚੰਗੇ ਦੋ-ਪੱਖੀ ਰਿਸ਼ਤਿਆਂ ਨਾਲ ਨਾ ਸਿਰਫ ਦੋਵਾਂ ਦੇਸ਼ਾਂ ਬਲਕਿ ਪੂਰੀ ਦੁਨੀਆ ਨੂੰ ਵੀ ਫਾਇਦਾ ਹੋਵੇਗਾ। ਸ਼ੀ ਨੇ ਕਿਹਾ ਕਿ ਪੂਰਬ ਦੀਆਂ ਦੋ ਸੱਭਿਆਤਾਵਾਂ ਨਾਲ ਚੀਨ ਤੇ ਭਾਰਤ ਨੂੰ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਵਿਕਾਸ ਦੇ ਖੇਤਰ 'ਚ ਨੇੜੇ ਦੀ ਸਾਂਝੀਦਾਰੀ ਕਾਇਮ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਨਵੀਂ ਦਿੱਲੀ 'ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਸ਼ੁੱਕਰਵਾਰ ਨੂੰ ਵਿਆਪਕ ਗੱਲਬਾਤ ਕੀਤੀ ਤੇ ਦੋਵਾਂ ਵਿਚਾਲੇ ਸੰਸਕ੍ਰਿਤਿਕ ਤੇ ਲੋਕਾਂ ਦੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਦੇ 10 ਖੰਬਿਆਂ 'ਤੇ ਸਹਿਮਤੀ ਜਤਾਈ। ਇਹ ਖੰਬੇ ਹਨ ਸੰਸਕ੍ਰਿਤਿਕ ਸਹਿਯੋਗ, ਫਿਲਮ ਤੇ ਟੈਲੀਵੀਜ਼ਨ 'ਚ ਸਹਿਯੋਗ, ਅਜਾਇਬਘਰ ਪ੍ਰਸ਼ਾਸਨ 'ਚ ਸਹਿਯੋਗ, ਖੇਲ 'ਚ ਸਹਿਯੋਗ, ਨੌਜਵਾਨਾਂ ਦਾ ਆਉਣਾ-ਜਾਣਾ, ਸੈਲਾਨੀ ਸਹਿਯੋਗ, ਸੂਬਿਆਂ ਤੇ ਸ਼ਹਿਰਾਂ ਵਿਚਾਲੇ ਲੈਣ-ਦੇਣ, ਰਸਮੀ ਦਵਾਈਆਂ 'ਚ ਸਹਿਯੋਗ, ਯੋਗਾ 'ਚ ਸਹਿਯੋਗ ਤੇ ਸਿੱਖਿਆ 'ਚ ਸਹਿਯੋਗ।

Baljit Singh

This news is Content Editor Baljit Singh