ਸੁਤੰਤਰਤਾ ਦਿਵਸ ਦੇ ਮੌਕੇ 'ਤੇ ਵੇਬਸਾਈਟਸ ਹੈਕਰਸ ਨੇ ਪਾਕਿਸਤਾਨ ਨੁੰ ਦਿੱਤਾ ਇਹ ਝਟਕਾ

08/14/2017 6:55:18 PM

ਲਾਹੌਰ— ਪਾਕਿਸਤਾਨ ਅੱਜ ਭਾਵ 14 ਅਗਸਤ ਨੂੰ ਆਪਣਾ ਸੁਤੰਤਰਤਾ ਦਿਵਸ ਮਨਾ ਰਿਹਾ ਹੈ। ਇਸ ਮੌਕੇ 'ਤੇ ਇਕ ਹੈਕਰ ਗਰੁੱਪ ਨੇ ਪਾਕਿਸਤਾਨ ਦੀਆਂ ਲੱਗਭਗ 2000 ਵੇਬਸਾਈਟਸ ਹੈਕ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਵੇਬਸਾਈਟਸ ਪਾਕਿਸਤਾਨੀ ਸਰਕਾਰ ਨਾਲ ਸੰਬੰਧਿਤ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਕ ਇਸ ਹੈਕ ਦੀ ਜ਼ਿੰਮੇਵਾਰੀ 'ਮੱਲੂ ਸਾਈਬਰ ਸੋਲਜ਼ਰਸ' ਨਾਂ ਦੇ ਹੈਕ ਗਰੁੱਪ ਨੇ ਲਈ ਹੈ। ਗਰੁੱਪ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਵੱਲੋਂ ਪਾਕਿਸਤਾਨ ਨੂੰ ਸੁਤੰਤਰਤਾ ਦਿਵਸ ਦਾ ਦਿੱਤਾ ਗਿਆ ਛੋਟਾ ਜਿਹਾ ਤੋਹਫਾ ਹੈ।
'ਮੱਲੂ ਸਾਈਬਰ ਸੋਲਜ਼ਰਸ' ਗਰੁੱਪ ਨੇ ਸਾਫ ਕਰ ਦਿੱਤਾ ਹੈ ਕਿ ਹੈਕਿੰਗ ਲਈ ਉਨ੍ਹਾਂ ਨੇ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂਕੀਤੀ ਹੈ। ਇਨ੍ਹਾਂ ਤਰੀਕਿਆਂ ਵਿਚ 'ਰੈਂਜਮਵੇਅਰ ਅਟੈਕ' ਵੀ ਸ਼ਾਮਲ ਹੈ। ਗਰੁੱਪ ਨੇ ਆਪਣੇ ਪੇਜ 'ਤੇ ਲਿਖਿਆ ਹੈ ,'' ਇਸ ਵਾਰੀ ਪਾਕਿਸਤਾਨ ਲਈ ਆਪਣਾ ਸੁਤੰਤਰਤਾ ਦਿਵਸ ਯਾਦਗਾਰ ਹੋਵੇਗਾ ਕਿਉਂਕਿ ਅਸੀ ਉੱਥੋਂ ਦੀਆਂ 2000 ਤੋਂ ਜ਼ਿਆਦਾ ਵੇਬਸਾਈਟਸ ਹੈਕ ਕਰ ਲਈਆਂ ਹਨ। ਅੱਜ ਦੇ ਦਿਨ ਪਾਕਿਸਤਾਨ ਨੂੰ ਮਿਲਣ ਵਾਲਾ ਦੁਨੀਆ ਦਾ ਇਹ ਬਿਹਤਰੀਨ ਤੋਹਫਾ ਹੈ।''
ਗਰੁੱਪ ਨੇ ਆਪਣੇ ਪੇਜ 'ਤੇ ਇਹ ਵੀ ਲਿਖਿਆ ਕਿ ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ ਪਾਕਿਸਤਾਨ ਨੂੰ ਸਬਕ ਸਿਖਾਉਣਾ ਹੈ। ਹਾਲਾਂਕਿ ਪਹਿਲਾਂ ਉਹ ਭਾਰਤ ਦਾ ਹਿੱਸਾ ਸੀ ਪਰ ਹੁਣ ਉਹ ਅੱਤਵਾਦੀ ਦੇਸ਼ ਹੋ ਗਿਆ ਹੈÎ। ਉਹ ਅੱਤਵਾਦ ਨੂੰ ਵਧਾਵਾ ਦਿੰਦਾ ਹੈ ਅਤੇ ਭਾਰਤ ਵਿਚ ਅਰਾਜਕਤਾ ਫੈਲਾਉਂਦਾ ਹੈ।
ਹੈਕ ਦੀ ਵੇਬਸਾਈਟ ਵਿਚ 'ਆਡਿਓ ਵਿਜ਼ੁਅਲ' ਸੰਦੇਸ਼ ਪੋਸਟ ਕੀਤੇ ਗਏ ਹਨ। ਇਨ੍ਹਾਂ ਵਿਚ ਭਾਰਤੀ ਨੇਵੀ ਦਾ ਇਕ ਵਿਗਿਆਪਨ ਹੈ ਅਤੇOP Troll Pakistanਲਿਖਿਆ ਹੈ। ਹੈਕ ਵੇਬਸਾਈਟਸ 'ਤੇ ਹੈਕਰ ਗਰੁੱਪ ਨੇ ਲਿਖਿਆ ਹੈ,''ਅਸੀਂ ਅੱਜ ਭਾਵ 14 ਅਗਸਤ ਨੂੰ 'ਇੰਟਰਨੈਸ਼ਨਲ ਟੇਰਰ ਡੇ' ਮਨਾ ਰਹੇ ਹਾਂ। ਸਾਲ 1947 ਵਿਚ ਦੋ ਦੇਸ਼ਾਂ ਨੂੰ ਆਜ਼ਾਦੀ ਮਿਲੀ। ਭਾਰਤ ਮਾਰਸ ਮਿਸ਼ਨ 'ਤੇ ਸੈਟੇਲਾਈਟ ਭੇਜ ਰਿਹਾ ਹੈ ਅਤੇ ਪਾਕਿਸਤਾਨ ਭਾਰਤ ਵਿਚ ਅੱਤਵਾਦੀ ਭੇਜ ਰਿਹਾ ਹੈ। ਪਾਕਿਸਤਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ।''