ਪਾਕਿ ''ਚ ਭਾਰਤੀ ਹਾਈ ਕਮਿਸ਼ਨ ਦੇ ਰਿਹਾਇਸ਼ੀ ਕੰਪਲੈਕਸ ਦਾ ਕੀਤਾ ਗਿਆ ਉਦਘਾਟਨ

04/04/2018 11:28:16 AM

ਲਾਹੌਰ (ਬਿਊਰੋ)— ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ 2 ਅਪ੍ਰੈਲ ਨੂੰ ਭਾਰਤੀ ਹਾਈ ਕਮਿਸ਼ਨ ਨੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ। ਇਸ ਕੰਪਲੈਕਸ ਦਾ ਉਦਘਾਟਨ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਕੀਤਾ।

ਇਸ ਕੰਪਲੈਕਸ ਦੀ ਨੀਂਹ ਸਾਲ 2004 ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਰੱਖੀ ਸੀ ਪਰ ਇਸ ਦਾ ਉਦਘਾਟਨ 14 ਸਾਲ  ਬਾਅਦ ਹੋਇਆ ਹੈ। ਭਾਰਤ ਦੇ ਉਸ ਸਮੇਂ ਦੇ  ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ 5 ਜਨਵਰੀ, 2004 ਨੂੰ ਇਸ ਕੰਪਲੈਕਸ ਦੀ ਨੀਂਹ ਰੱਖੀ ਸੀ ਪਰ ਉਸ ਮਗਰੋਂ ਦੋਹਾਂ ਦੇਸ਼ਾਂ ਵਿਚਕਾਰ ਹਾਲਾਤ ਵਿਗੜ ਗਏ ਅਤੇ ਕੰਪਲੈਕਸ ਨਿਰਮਾਣ ਦਾ ਕੰਮ ਸ਼ੁਰੂ ਨਹੀਂ ਹੋ ਪਾਇਆ। ਸਾਲ 2009 ਵਿਚ ਕੰਪਲੈਕਸ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਸਾਲ 2012 ਵਿਚ ਪੂਰਾ ਹੋ ਗਿਆ ਪਰ ਇਸ ਦਾ ਉਦਘਾਟਨ ਹੁਣ ਹੋਇਆ ਹੈ। ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਵਿਚਕਾਰ ਹਾਲਾਤ ਹਾਲੇ ਵੀ ਠੀਕ ਨਹੀਂ ਹਨ।