ਯੂ. ਐੱਸ. ''ਚ ਲਾਂਚ ਹੋਇਆ ਪੰਡਤ ਦੀਨ ਦਿਆਲ ਉਪਾਧਿਆਏ ਫੋਰਮ

10/24/2017 11:12:51 AM

ਨਿਊਯਾਰਕ (ਬਿਊਰੋ)— ਯੂ. ਐੱਸ. ਦੇ ਵਾਸ਼ਿੰਗਟਨ ਡੀ. ਸੀ. ਵਿਚ ਪੰਡਤ ਦੀਨ ਦਿਆਲ ਉਪਾਧਿਆਏ ਫੋਰਮ ਦਾ ਉਦਘਾਟਨ ਕੀਤਾ ਗਿਆ। ਇਸ ਕਾਰਜਕ੍ਰਮ ਵਿਚ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ.) ਦੇ ਰਾਸ਼ਟਰੀ ਬੁਲਾਰੇ ਰਾਮ ਮਾਧਵ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਹਿੱਸਾ ਲਿਆ। ਕਾਰਜਕ੍ਰਮ ਵਿਚ ਰਾਮ ਮਾਧਵ ਨੇ ਕਿਹਾ ਕਿ ਸਨਮਾਨ, ਸੁਤੰਤਰਤਾ ਅਤੇ ਏਕਤਾ ਉਪਾਧਿਆਏ ਦੀ ਮਨੁੱਖੀਵਾਦੀ ਸੋਚ ਨੂੰ ਸਮਝਣ ਦਾ ਛੋਟਾ ਤਰੀਕਾ ਹੈ। ਕਾਰਜਕ੍ਰਮ ਵਿਚ ਸ਼ਿਵਰਾਜ ਸਿੰਘ ਚੌਹਾਨ ਵੀ ਪੁੱਜੇ, ਇੱਥੇ ਉਨ੍ਹਾਂ ਨੇ ਮੱਧ ਪ੍ਰਦੇਸ਼ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਉੱਥੋਂ ਦੀ ਵਿਕਾਸ ਦਰ ਬੀਤੇ 8 ਸਾਲਾਂ ਤੋਂ ਚੰਗੀ ਨਹੀਂ ਹੈ।